ਅਕਸਰ ਪੁੱਛੇ ਜਾਂਦੇ ਸਵਾਲ

ਆਪਣੇ ਸਵਾਲ ਦਾ ਜਵਾਬ ਜਲਦੀ ਲੱਭਣ ਲਈ ਇੱਕ ਸ਼੍ਰੇਣੀ ਚੁਣੋ।

ਨਜ਼ਦੀਕੀ ਰਿਸ਼ਤੇ ਵਿੱਚ ਵਿਆਹੁਤਾ ਹਿੰਸਾ ਨੂੰ ਪਛਾਣਨਾ ਹਮੇਸ਼ਾ ਸੌਖਾ ਨਹੀਂ ਹੁੰਦਾ।

ਵਿਆਹੁਤਾ ਹਿੰਸਾ ਇੱਕ ਜ਼ਰੀਆ ਹੈ ਜੋ ਤੁਹਾਡਾ ਸਾਥੀ ਜਾਣਬੁੱਝ ਕੇ ਤੁਹਾਡੇ ‘ਤੇ ਕੰਟ੍ਰੋਲ ਕਰਨ ਅਤੇ ਇਸ ਨੂੰ ਬਣਾਈ ਰੱਖਣ ਲਈ ਇਸਤੇਮਾਲ ਕਰਦਾ ਹੈ। ਇਹ ਵੱਖ-ਵੱਖ ਰੂਪ ਲੈ ਸਕਦਾ ਹੈ।

ਵਿਆਹੁਤਾ ਹਿੰਸਾ ਦੇ ਰੂਪਾਂ ਬਾਰੇ ਹੋਰ ਜਾਣੋ

ਪਤੀ-ਪਤਨੀ ਦਾ ਝਗੜਾ ਉਦੋਂ ਹੋ ਸਕਦਾ ਹੈ ਜਦੋਂ ਉਹ ਕਿਸੇ ਵੀ ਵਿਸ਼ੇ ‘ਤੇ ਆਪਣੇ ਸਾਥੀ ਨਾਲ ਅਸਹਿਮਤ ਹੁੰਦੇ ਹਨ। ਇਸ ਤਰ੍ਹਾਂ ਦੇ ਝਗੜੇ ਦੌਰਾਨ:

  • ਤੁਸੀਂ ਆਪਣੇ ਸਾਥੀ ਦੇ ਬਰਾਬਰ ਹੁੰਦੇ ਹੋ।
  • ਕੋਈ ਰਣਨੀਤੀ ਲਾਗੂ ਨਹੀਂ ਕੀਤੀ ਜਾਂਦੀ – ਤੁਸੀਂ ਸਿਰਫ਼ ਅਸਹਿਮਤੀ ਬਾਰੇ ਹੀ ਚਰਚਾ ਕਰਦੇ ਹੋ।
  • ਤੁਸੀਂ ਬਿਨਾਂ ਕਿਸੇ ਡਰ ਦੇ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹੋ।
  • ਤੁਹਾਡਾ ਸਾਥੀ ਤੁਹਾਡੇ ‘ਤੇ ਕੰਟ੍ਰੋਲ ਨਹੀਂ ਕਰਨਾ ਚਾਹੁੰਦਾ।
  • ਤੁਸੀਂ ਅਤੇ/ਜਾਂ ਤੁਹਾਡਾ ਸਾਥੀ ਮਾਫੀ ਮੰਗ ਸਕਦੇ ਹੋ।

ਵਿਆਹੁਤਾ ਹਿੰਸਾ ਦੀ ਸਥਿਤੀ ਵਿੱਚ ਤੁਹਾਡਾ ਸਾਥੀ ਤੁਹਾਡੇ ਉੱਤੇ ਆਪਣਾ ਕੰਟ੍ਰੋਲ ਪਾਉਣ ਲਈ ਹਿੰਸਕ ਰਵੱਈਏ ਦੀ ਵਰਤੋਂ ਕਰਦਾ ਹੈ।

  • ਤੁਹਾਡਾ ਸਾਥੀ ਇਹ ਨਹੀਂ ਸਮਝਦਾ ਕਿ ਤੁਸੀਂ ਬਰਾਬਰ ਹੋ।
  • ਤੁਸੀਂ ਉਸ ਦੀ ਪ੍ਰਤਿਕਿਰਿਆ ਤੋਂ ਡਰਦੇ ਹੋ।
  • ਤੁਹਾਨੂੰ ਆਪਣੇ ਸ਼ਬਦਾਂ ਅਤੇ ਕੰਮਾਂ ਵੱਲ ਲਗਾਤਾਰ ਧਿਆਨ ਦੇਣਾ ਪੈਂਦਾ ਹੈ।
  • ਤੁਸੀਂ ਬਦਲੇ ਦੇ ਡਰ ਕਰਕੇ ਖੁੱਲ੍ਹ ਕੇ ਬੋਲ ਨਹੀਂ ਸਕਦੇ।
  • ਤੁਹਾਡੇ ਸਾਰੇ ਯਤਨਾਂ ਦੇ ਬਾਵਜੂਦ ਸਥਿਤੀ ਵਿਸਫੋਟਕ ਬਣ ਜਾਂਦੀ ਹੈ।
  • ਤੁਹਾਨੂੰ ਬੇਇੱਜ਼ਤ ਕੀਤਾ ਗਿਆ ਹੈ, ਤੁਸੀਂ ਸ਼ਰਮਿੰਦਾ ਮਹਿਸੂਸ ਕਰਦੇ ਹੋ, ਤੁਹਾਡੇ ਸਵੈ-ਵਿਸ਼ਵਾਸ ਅਤੇ ਸਵੈ-ਮਾਣ ਉੱਤੇ ਪ੍ਰਭਾਵ ਪਿਆ ਹੈ।
  • ਤੁਹਾਡਾ ਸਾਥੀ ਹਮੇਸ਼ਾ ਆਪਣੇ ਰਵੱਈਏ ਨੂੰ ਜਾਇਜ਼ ਠਹਿਰਾਉਣ ਦੇ ਬਹਾਨੇ ਲੱਭਦਾ ਹੈ।

ਵਿਆਹੁਤਾ ਹਿੰਸਾ ਦੇ ਬਹੁਤ ਸਾਰੇ ਨਤੀਜੇ ਨਿਕਲ ਸਕਦੇ ਹਨ। ਇਸ ਦਾ ਆਮ ਤੌਰ ‘ਤੇ ਤੁਹਾਡੇ ਉੱਤੇ, ਤੁਹਾਡੇ ਬੱਚਿਆਂ ਅਤੇ ਸਮਾਜ ‘ਤੇ ਅਸਰ ਪੈ ਸਕਦਾ ਹੈ।

ਵਿਆਹੁਤਾ ਹਿੰਸਾ ਦੇ ਨਤੀਜਿਆਂ ਬਾਰੇ ਹੋਰ ਜਾਣੋ

ਹਾਂ। ਕਿਊਬਿਕ ਵਿੱਚ ਭਾਵੇਂ ਵਿਆਹੁਤਾ ਹਿੰਸਾ ਜਿਆਦਾਤਰ ਔਰਤਾਂ (78%) ਨੂੰ ਪ੍ਰਭਾਵਿਤ ਕਰਦੀ ਹੈ, ਉੱਥੇ ਅਜਿਹੇ ਆਦਮੀ ਵੀ ਹਨ ਜੋ ਵਿਆਹੁਤਾ ਹਿੰਸਾ (22%) ਦੇ ਸ਼ਿਕਾਰ ਹਨ।

  • ਐਮਰਜੈਂਸੀ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ 911 ‘ਤੇ ਫੋਨ ਕਰਨਾ ਚਾਹੀਦਾ ਹੈ।

ਕੈਨੇਡਾ ਵਿੱਚ ਵਿਆਹੁਤਾ ਹਿੰਸਾ ਗੈਰ-ਕਾਨੂੰਨੀ ਹੈ: ਤੁਹਾਨੂੰ ਹਿੰਸਾ-ਮੁਕਤ ਮਾਹੌਲ ਵਿੱਚ ਜੀਉਣ ਦਾ ਹੱਕ ਹੈ। ਕਾਨੂੰਨ ਲਾਗੂ ਕਰਨ ਵਾਲੇ ਦਾ ਇੱਕ ਫਰਜ਼ ਇਹ ਯਕੀਨੀ ਬਣਾਉਣਾ ਹੈ ਕਿ ਇਸ ਹੱਕ ਦਾ ਸਨਮਾਨ ਕੀਤਾ ਜਾਵੇ। ਉਹ ਤੁਹਾਡੇ ਵਿੱਚ ਨੁਕਸ ਨਹੀਂ ਲੱਭਣਗੇ।

  • ਤੁਸੀਂ ਕਿਸੇ ਸੁਰੱਖਿਅਤ ਥਾਂ ‘ਤੇ ਵੀ ਪਨਾਹ ਲੈ ਸਕਦੇ ਹੋ, ਜਿਵੇਂ ਕਿ ਕਿਸੇ ਦੋਸਤ ਜਾਂ ਪਰਿਵਾਰਕ ਮੈਂਬਰ ਦੇ ਘਰ।

ਆਪਣੇ ਬੱਚਿਆਂ ਨੂੰ ਲਿਆਓ ਅਤੇ, ਜੇਕਰ ਸੰਭਵ ਹੋਵੇ, ਤਾਂ ਆਪਣੇ ਜ਼ਰੂਰੀ ਕਾਗਜ਼ਾਤ ਆਪਣੇ ਨਾਲ ਲੈ ਆਓ: ਜਨਮ ਸਰਟੀਫਿਕੇਟ, ਪਾਸਪੋਰਟ, ਸਮਾਜਿਕ ਸੁਰੱਖਿਆ ਕਾਰਡ, ਲੀਜ਼, ਵਿਆਹ ਦਾ ਸਰਟੀਫਿਕੇਟ, ਬੈਂਕ ਖਾਤਾ ਨੰਬਰ, ਬੈਂਕ ਕਾਰਡ ਆਦਿ।

ਕਿਊਬਿਕ ਵਿੱਚ ਬਹੁਤ ਸਾਰੀਆਂ ਸੇਵਾਵਾਂ ਹਨ ਜੋ ਵਿਆਹੁਤਾ ਹਿੰਸਾ ਦੀ ਸਥਿਤੀ ਵਿੱਚ ਤੁਹਾਡੀ ਰੱਖਿਆ ਅਤੇ ਸਹਾਇਤਾ ਕਰ ਸਕਦੀਆਂ ਹਨ। ਉਹਨਾਂ ਨਾਲ ਸੰਪਰਕ ਕਰਨ ਵਿੱਚ ਸੰਕੋਚ ਨਾ ਕਰੋ।

ਇਹ ਸੇਵਾਵਾਂ ਅਗਿਆਤ, ਮੁਫ਼ਤ ਅਤੇ ਕਿਸੇ ਵੀ ਸਮੇਂ ਉਪਲਬਧ ਹਨ।

ਹਿੰਸਕ ਸਾਥੀ ਨੂੰ ਛੱਡਣਾ ਆਸਾਨ ਨਹੀਂ ਹੁੰਦਾ ਅਤੇ ਇਸ ਲਈ ਬਹੁਤ ਹਿੰਮਤ ਦੀ ਲੋੜ ਹੁੰਦੀ ਹੈ। Maison Secours aux Femmes ਵਿਖੇ ਪੀੜਤ ਵਕੀਲ ਤੁਹਾਡੀ ਆਪਣੀ ਰੱਖਿਆ ਕਰਨ ਵਿੱਚ ਮਦਦ ਕਰ ਸਕਦੇ ਹਨ ਅਤੇ ਇਸ ਸਥਿਤੀ ਵਿੱਚੋਂ ਨਿਕਲਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।

ਹਿੰਸਕ ਸਾਥੀ ਤੋਂ ਵੱਖ ਹੋਣ ਬਾਰੇ ਹੋਰ ਜਾਣੋ

ਹਾਂ, ਜੇਕਰ ਵਿਆਹੁਤਾ ਹਿੰਸਾ, ਜਿਨਸੀ ਹਿੰਸਾ ਅਤੇ/ਜਾਂ ਤੁਹਾਡੇ ਬੱਚਿਆਂ ਵਿਰੁੱਧ ਹਿੰਸਾ ਕਾਰਨ ਤੁਹਾਡੀ ਜਾਂ ਤੁਹਾਡੇ ਬੱਚਿਆਂ ਦੀ ਸੁਰੱਖਿਆ ਨੂੰ ਖਤਰਾ ਹੈ, ਤਾਂ ਤੁਸੀਂ ਆਪਣੀ ਲੀਜ਼ ਨੂੰ ਖਤਮ ਕਰਨ ਲਈ ਅਰਜ਼ੀ ਦੇ ਸਕਦੇ ਹੋ।

ਲੀਜ਼ ਨੂੰ ਖਤਮ ਕਰਨ ਬਾਰੇ ਹੋਰ ਜਾਣੋ

ਆਪਣੇ ਨੇੜੇ ਔਰਤਾਂ ਦਾ ਸ਼ੈਲਟਰ ਜਲਦੀ ਤੋਂ ਜਲਦੀ ਲੱਭਣ ਲਈ SOS violence conjugale ਵਿਚ ਪੀੜਤ ਵਕੀਲਾਂ ਨਾਲ 1 800-363-9010 ‘ਤੇ ਸੰਪਰਕ ਕਰੋ।

ਸੁਰੱਖਿਆ ਆਰਡਰ ਦਾ ਉਦੇਸ਼ ਤੁਹਾਡੇ ਸਾਥੀ ਜਾਂ ਸਾਬਕਾ ਸਾਥੀ ਨੂੰ ਤੁਹਾਨੂੰ ਨੁਕਸਾਨ ਪਹੁੰਚਾਉਣ, ਪਰੇਸ਼ਾਨ ਕਰਨ ਅਤੇ/ਜਾਂ ਧਮਕਾਉਣ ਤੋਂ ਰੋਕਣਾ ਹੈ। ਇਹ ਆਰਡਰ ਕਰਕੇ ਉਸ ਨੂੰ ਹੇਠ ਲਿਖੀਆਂ ਗੱਲਾਂ ਮੰਨਣੀਆਂ ਪੈਂਦੀਆਂ ਹਨ:

  • ਉਹ ਤੁਹਾਡੇ ਤੋਂ, ਤੁਹਾਡੇ ਘਰ, ਸਕੂਲ ਜਾਂ ਕੰਮ ਵਾਲੀ ਥਾਂ ਤੋਂ ਦੂਰ ਰਹੇ।
  • ਉਸ ਰਿਹਾਇਸ਼ ਨੂੰ ਤੋਂ ਚਲਾ ਜਾਵੇ ਜਿੱਥੇ ਤੁਸੀਂ ਇਕੱਠੇ ਰਹਿੰਦੇ ਹੋ।
  • ਵਿਆਹੁਤਾ ਹਿੰਸਾ ਦੀ ਥੈਰੇਪੀ, ਬੱਚਿਆਂ ਦੇ ਪਾਲਣ-ਪੋਸ਼ਣ ਜਾਂ ਡੀਟੌਕਸ ਪ੍ਰੋਗਰਾਮ ਵਿੱਚ ਸ਼ਾਮਲ ਹੋਵੇ।
  • ਅਸਥਾਈ ਹਿਰਾਸਤ, ਮੁਲਾਕਾਤ ਦੇ ਅਧਿਕਾਰ ਅਤੇ ਸਹਾਇਤਾ ਦੇ ਪ੍ਰਬੰਧ ਕਰੇ।

ਹੋਰ ਜਾਣਨ ਲਈ ਕਿਸੇ ਵਕੀਲ ਨਾਲ ਗੱਲ ਕਰਨ ਤੋਂ ਸੰਕੋਚ ਨਾ ਕਰੋ।

ਤੁਹਾਡਾ ਸਾਥੀ ਦੇਖ ਸਕਦਾ ਹੈ ਕਿ ਤੁਸੀਂ ਆਪਣੇ ਕੰਪਿਊਟਰ ‘ਤੇ ਕੀ ਕਰਦੇ ਹੋ। ਉਦਾਹਰਨ ਲਈ, ਉਹ ਤੁਹਾਡੇ ਈ-ਮੇਲ ਇਨਬਾਕਸ ਖੋਲ੍ਹ ਸਕਦਾ ਹੈ ਜਾਂ ਤੁਹਾਡੇ ਦੁਆਰਾ ਵਿਜ਼ਿਟ ਕੀਤੀਆਂ ਵੈਬਸਾਈਟਾਂ ਦੀ ਹਿਸਟ੍ਰੀ ਨੂੰ ਦੇਖ ਸਕਦਾ ਹੈ।

ਅਜਿਹਾ ਹੋਣ ਤੋਂ ਰੋਕਣ ਲਈ ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਇੱਕ “ਸੁਰੱਖਿਅਤ” ਕੰਪਿਊਟਰ ਦੀ ਵਰਤੋਂ ਕਰੋ ਜਿਸ ਤੱਕ ਤੁਹਾਡਾ ਸਾਥੀ ਪਹੁੰਚ ਨਹੀਂ ਕਰ ਸਕਦਾ (ਇੱਕ ਜਨਤਕ ਲਾਇਬ੍ਰੇਰੀ, ਇੱਕ ਕਮਿਊਨਿਟੀ ਸੈਂਟਰ, ਕਿਸੇ ਦੋਸਤ ਜਾਂ ਪਰਿਵਾਰਕ ਮੈਂਬਰ ਦੇ ਘਰ ਆਦਿ) ਅਤੇ ਹਰ ਵੈੱਬਸਾਈਟ ਜੋ ਤੁਸੀਂ ਦੇਖਦੇ ਹੋ, ਦੇ ਨਿਸ਼ਾਨ ਮਿਟਾਓ

Maison Secours aux Femmes ਸ਼ੈਲਟਰ ਹੈ ਜੋ ਮਾਂਟਰੀਅਲ ਵਿਚ ਹੈ ਜਿੱਥੇ ਵਿਆਹੁਤਾ ਹਿੰਸਾ ਦੀਆਂ ਸ਼ਿਕਾਰ ਔਰਤਾਂ ਅਤੇ ਉਨ੍ਹਾਂ ਦੇ ਬੱਚੇ ਅਸਥਾਈ ਤੌਰ ‘ਤੇ ਰਹਿ ਸਕਦੇ ਹਨ।

ਸਾਡੇ ਪੀੜਤ ਵਕੀਲ ਔਰਤਾਂ ਦੀ ਹਿੰਸਾ ਦੇ ਚੱਕਰ ਨੂੰ ਤੋੜਨ ਅਤੇ ਆਪਣੀਆਂ ਜ਼ਿੰਦਗੀਆਂ ‘ਤੇ ਕੰਟ੍ਰੋਲ ਪਾਉਣ ਵਿੱਚ ਮਦਦ ਕਰਦੇ ਹਨ। ਉਹ ਉਹਨਾਂ ਦੀ ਗੱਲ ਸੁਣਦੇ ਹਨ ਅਤੇ ਉਹਨਾਂ ਨੂੰ ਜਾਣਕਾਰੀ, ਸਹਾਇਤਾ ਅਤੇ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ ਕਿਉਂਕਿ ਉਹ ਵੱਖ-ਵੱਖ ਪ੍ਰਸ਼ਾਸਕੀ ਅਤੇ ਕਾਨੂੰਨੀ ਪ੍ਰਕਿਰਿਆਵਾਂ ਨਾਲ ਨਜਿੱਠਦੇ ਹਨ।

ਹਾਂ, Maison Secours aux Femmes ਦੇ ਵਕੀਲ ਹਫ਼ਤੇ ਦੇ 7 ਦਿਨ, ਦਿਨ ਦੇ 24 ਘੰਟੇ ਉਪਲਬਧ ਹੁੰਦੇ ਹਨ।

ਹਾਂ, ਸਾਡੀਆਂ ਸਹਾਇਤਾ ਅਤੇ ਸ਼ੈਲਟਰ ਸੇਵਾਵਾਂ ਉਹਨਾਂ ਸਾਰੀਆਂ ਔਰਤਾਂ ਲਈ ਪੂਰੀ ਤਰ੍ਹਾਂ ਮੁਫਤ ਹਨ ਜੋ ਵਿਆਹੁਤਾ ਹਿੰਸਾ ਦਾ ਸ਼ਿਕਾਰ ਹਨ, ਚਾਹੇ ਉਹਨਾਂ ਦਾ ਮੂਲ ਦੇਸ਼, ਉਮਰ ਜਾਂ ਸਮਾਜਿਕ ਰੁਤਬਾ ਕੋਈ ਵੀ ਹੋਵੇ।

ਹਾਂ, Maison Secours aux Femmes ਵਿਆਹੁਤਾ ਹਿੰਸਾ ਦਾ ਸ਼ਿਕਾਰ ਔਰਤਾਂ ਦੇ ਬੱਚਿਆਂ ਦੀ ਮੇਜ਼ਬਾਨੀ ਵੀ ਕਰ ਸਕਦੀ ਹੈ। ਮਾਂ-ਬੱਚੇ ਅਤੇ ਕਿਸ਼ੋਰ ਲਈ ਵਕੀਲ ਅਤੇ ਇੱਕ ਸਿੱਖਿਅਕ ਮਦਦ ਲਈ ਸ਼ੈਲਟਰ ਹੁੰਦੇ ਹਨ।

ਹਾਂ, ਸਾਡੇ ਸ਼ੈਲਟਰ ਦੇ ਵਕੀਲ ਸਾਬਕਾ ਨਿਵਾਸੀਆਂ ਅਤੇ ਗੈਰ-ਨਿਵਾਸੀਆਂ ਦੀ ਵੀ ਸਹਾਇਤਾ ਕਰਦੇ ਹਨ: ਧਿਆਨ ਨਾਲ ਗੱਲ ਸੁਣਨੀ, ਫ਼ੋਨ ਉੱਤੇ ਸਲਾਹ-ਮਸ਼ਵਰਾ, ਸ਼ੈਲਟਰ ਤੋਂ ਚਲੇ ਜਾਣ ਤੋਂ ਬਾਅਦ ਫਾਲੋ-ਅੱਪ, ਤਰਜਮਾ ਸੇਵਾਵਾਂ, ਆਦਿ।

ਸਾਡੀਆਂ ਸੇਵਾਵਾਂ ਬਾਰੇ ਹੋਰ ਜਾਣੋ

ਵਿਆਹੁਤਾ ਹਿੰਸਾ ਦੀ ਸਥਿਤੀ ਤੋਂ ਬਾਹਰ ਨਿਕਲਣ ਦੇ ਆਪਣੇ ਯਤਨਾਂ ਵਿੱਚ ਤੁਹਾਨੂੰ ਕਈ ਤਰ੍ਹਾਂ ਦੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁਝ ਰੁਕਾਵਟਾਂ ਵਿਆਹੁਤਾ ਹਿੰਸਾ ਦੀਆਂ ਸ਼ਿਕਾਰ ਸਾਰੀਆਂ ਔਰਤਾਂ ਲਈ ਆਮ ਹਨ:

  • ਹਿੰਸਾ ਬਾਰੇ ਗੱਲ ਕਰਨ ਅਤੇ ਸਾਧਨ ਲੱਭਣ ਵਿੱਚ ਮੁਸ਼ਕਲ
  • ਸ਼ਰਮਿੰਦਗੀ, ਦੋਸ਼ੀ-ਭਾਵਨਾ, ਕੁਝ ਬੁਰਾ ਹੋਣ ਦਾ ਡਰ
  • ਵੱਖ ਹੋਣ ਦੇ ਨਤੀਜੇ ਭੁਗਤਣ ਦਾ ਡਰ
  • ਤੁਹਾਡੇ ਸਾਥੀ ਵੱਲੋਂ ਬਦਲੇ ਦਾ ਡਰ ਅਤੇ/ਜਾਂ ਆਪਣੇ ਬੱਚਿਆਂ ਨੂੰ ਗੁਆਉਣ ਦਾ ਡਰ
  • ਸਰੀਰਕ, ਮਨੋਵਿਗਿਆਨਕ ਅਤੇ/ਜਾਂ ਨੈਤਿਕ ਥਕਾਵਟ
  • ਪੇਸ਼ੇਵਰ ਡਾਊਨਗ੍ਰੇਡਿੰਗ
  • ਪੈਸੇ ਦੀ ਤੰਗੀ ਅਤੇ ਆਪਣੇ ਸਾਥੀ ‘ਤੇ ਵਧੀ ਹੋਈ ਆਰਥਿਕ ਨਿਰਭਰਤਾ
  • ਤੁਹਾਡੇ ਸਮਾਜਿਕ ਰਿਸ਼ਤਿਆਂ ਦਾ ਟੁੱਟਣਾ, ਅਲੱਗ-ਥਲੱਗ ਹੋਣਾ
  • ਆਪਣੇ ਅਧਿਕਾਰਾਂ ਅਤੇ ਤੁਹਾਡੀ ਮਦਦ ਲਈ ਉਪਲਬਧ ਸਾਧਨਾਂ ਬਾਰੇ ਜਾਗਰੂਕਤਾ ਦੀ ਘਾਟ
  • ਸ਼ਿਕਾਇਤ ਦਰਜ ਕਰਵਾਉਣ ਮਗਰੋਂ ਬਦਲੇ ਦਾ ਡਰ
  • ਜਨਤਕ ਅਧਿਕਾਰੀਆਂ ਉੱਤੇ ਭਰੋਸਾ ਨਾ ਹੋਣਾ
  • ਤੁਹਾਡੇ ਸਾਥੀ ‘ਤੇ ਇਸ ਦੇ ਪ੍ਰਭਾਵਾਂ ਦਾ ਡਰ
  • ਇਹ ਡਰ ਕਿ ਦੂਸਰੇ ਨਹੀਂ ਸਮਝਣਗੇ ਅਤੇ ਤੁਹਾਡੇ ਵਿਚ ਨੁਕਸ ਕੱਢਣਗੇ

ਤੁਹਾਡੀ ਨਿੱਜੀ ਜਾਂ ਸੱਭਿਆਚਾਰਕ ਸਥਿਤੀ ਕਰਕੇ ਕੁਝ ਖਾਸ ਮੁਸ਼ਕਲਾਂ ਹਨ:

  • ਕਿਊਬਿਕ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੇ ਗਿਆਨ ਦੀ ਘਾਟ
  • ਆਪਣੇ ਦੇਸ਼ ਵਾਪਸ ਜਾਣ ਦਾ ਡਰ
  • ਵਰਜਿਤ, ਸੱਭਿਆਚਾਰਕ ਜਾਂ ਧਾਰਮਿਕ ਰੁਕਾਵਟਾਂ
  • ਪਰਿਵਾਰ ਦੀ ਰਵਾਇਤੀ ਸੋਚ
  • ਆਪਣੇ ਮੂਲ ਭਾਈਚਾਰੇ ਵੱਲੋਂ ਨਕਾਰੇ ਜਾਣ ਦਾ ਡਰ

Maison Secours aux Femmes ਵਿਖੇ ਪੀੜਤ ਵਕੀਲ ਇਹਨਾਂ ਸਾਰੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ। ਉਹਨਾਂ ਨਾਲ ਸੰਪਰਕ ਕਰਨ ਵਿੱਚ ਸੰਕੋਚ ਨਾ ਕਰੋ।

ਜੇਕਰ ਤੁਹਾਨੂੰ ਅੰਗਰੇਜ਼ੀ ਜਾਂ ਫ੍ਰੈਂਚ ਵਿੱਚ ਸਮੱਸਿਆ ਆ ਰਹੀ ਹੈ, ਤਾਂ ਤੁਸੀਂ ਅਦਾਲਤੀ ਸੁਣਵਾਈਆਂ ਦਾ ਅਨੁਵਾਦ ਕਰਨ ਲਈ ਕਾਨੂੰਨੀ ਦੁਭਾਸ਼ੀਏ ਦੀ ਮੰਗ ਵੀ ਕਰ ਸਕਦੇ ਹੋ।

ਪ੍ਰਵਾਸੀ ਔਰਤਾਂ ਜਾਂ ਨਸਲੀ ਸੱਭਿਆਚਾਰਕ ਭਾਈਚਾਰਿਆਂ ਦੀਆਂ ਮੈਂਬਰ ਔਰਤਾਂ ਦੀਆਂ ਵੀ ਉਹੀ ਲੋੜਾਂ ਹਨ ਜੋ ਜ਼ਿਆਦਾਤਰ ਵਿਆਹੁਤਾ ਹਿੰਸਾ ਦੀਆਂ ਸ਼ਿਕਾਰ ਔਰਤਾਂ ਦੀਆਂ ਹੁੰਦੀਆਂ ਹਨ: ਉਹਨਾਂ ਨੂੰ ਸੁਰੱਖਿਆ, ਰਿਹਾਇਸ਼ ਅਤੇ ਜਾਣਕਾਰੀ ਦੀ ਲੋੜ ਹੁੰਦੀ ਹੈ। ਪਰ ਉਹਨਾਂ ਦੀ ਸਥਿਤੀ ਕਈ ਵਾਰ ਵਧੇਰੇ ਨਾਜੁਕ ਹੁੰਦੀ ਹੈ ਅਤੇ ਉਹਨਾਂ ਨੂੰ ਵਿਸ਼ੇਸ਼ ਧਿਆਨ ਅਤੇ ਸਹਾਇਤਾ ਦੀ ਲੋੜ ਹੁੰਦੀ ਹੈ, ਜਿਸ ਵਿੱਚ ਸ਼ਾਮਲ ਹਨ:

  • ਉਨ੍ਹਾਂ ਦਾ ਖੁੱਲ੍ਹੇ ਮਨ ਅਤੇ ਸਤਿਕਾਰ ਨਾਲ ਸੁਆਗਤ ਕੀਤਾ ਜਾਵੇ।
  • ਉਨ੍ਹਾਂ ਨੂੰ ਸੁਰੱਖਿਅਤ ਮਹਿਸੂਸ ਕਰਾਇਆ ਜਾਵੇ ਅਤੇ ਆਪਣੇ ਸਵੈ-ਮਾਣ ਨੂੰ ਮੁੜ ਬਣਾਉਣ ਵਿਚ ਮਦਦ ਕੀਤੀ ਜਾਵੇ।
  • ਉਨ੍ਹਾਂ ਦਾ ਆਦਰ ਹੋਵੇ, ਉਨ੍ਹਾਂ ਦੀ ਗੱਲ ਸੁਣੀ ਜਾਵੇ, ਸਮਝਿਆ ਜਾਵੇ ਅਤੇ ਭਰੋਸਾ ਦਿਵਾਇਆ ਜਾਵੇ।
  • ਉਹਨਾਂ ਨੂੰ ਆਪਣੇ ਅਧਿਕਾਰਾਂ ਬਾਰੇ ਪਤਾ ਹੋਵੇ, ਖਾਸ ਕਰਕੇ ਇਮੀਗ੍ਰੇਸ਼ਨ ਮਾਮਲਿਆਂ ਬਾਰੇ।
  • ਸਮੱਗਰੀ ਅਤੇ ਮਨੋਵਿਗਿਆਨਕ ਸਹਾਇਤਾ ਪ੍ਰਾਪਤ ਹੋਵੇ।

ਜੇਕਰ ਤੁਸੀਂ ਵਿਆਹੁਤਾ ਹਿੰਸਾ ਦੇ ਸ਼ਿਕਾਰ ਹੋ ਅਤੇ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਵੈਧ ਹੈ, ਤਾਂ ਤੁਸੀਂ ਆਪਣੇ ਇਮੀਗ੍ਰੇਸ਼ਨ ਸਟੇਟਸ ਨਾਲ ਸਮਝੌਤਾ ਕੀਤੇ ਬਿਨਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਸਕਦੇ ਹੋ।

ਸਪਾਂਸਰਡ ਔਰਤਾਂ

ਜੇਕਰ ਤੁਹਾਨੂੰ ਤੁਹਾਡੇ ਸਾਥੀ ਦੁਆਰਾ ਸਪਾਂਸਰ ਕੀਤਾ ਗਿਆ ਹੈ, ਤਾਂ ਤੁਸੀਂ ਆਪਣਾ ਸਟੇਟਸ ਗੁਆਉਣ ਦੇ ਡਰ ਤੋਂ ਬਿਨਾਂ ਵੱਖ ਹੋ ਸਕਦੇ ਹੋ, ਬਸ਼ਰਤੇ ਤੁਹਾਡੀ ਸਪਾਂਸਰਸ਼ਿਪ ਅਰਜ਼ੀ ਸਵੀਕਾਰ ਕਰ ਲਈ ਗਈ ਹੋਵੇ।

  • ਤੁਹਾਨੂੰ ਆਪਣੇ ਸਾਥੀ ਦੇ ਨਾਲ ਇੱਕੋ ਰਿਹਾਇਸ਼ ਵਿਚ ਰਹਿਣ ਦੀ ਲੋੜ ਨਹੀਂ ਹੈ।
  • ਤੁਹਾਨੂੰ ਆਪਣੇ ਸਾਥੀ ਨੂੰ ਛੱਡਣ ਲਈ ਇਹ ਸਾਬਤ ਕਰਨ ਦੀ ਲੋੜ ਨਹੀਂ ਹੈ ਕਿ ਤੁਸੀਂ ਵਿਆਹੁਤਾ ਹਿੰਸਾ ਦਾ ਸ਼ਿਕਾਰ ਹੋ।
  • ਜੇਕਰ ਤੁਸੀਂ ਆਪਣੇ ਸਾਥੀ ਨੂੰ ਛੱਡ ਦਿੰਦੇ ਹੋ, ਤਾਂ ਤੁਸੀਂ ਆਪਣਾ ਸਥਾਈ ਨਿਵਾਸੀ ਦਰਜਾ ਨਹੀਂ ਗੁਆਓਗੇ।
  • ਜੇ ਤੁਸੀਂ ਆਪਣੇ ਸਾਥੀ ਨੂੰ ਛੱਡ ਦਿੰਦੇ ਹੋ, ਤਾਂ ਤੁਹਾਨੂੰ ਆਪਣੇ ਆਪ ਨੂੰ ਸਪੋਰਟ ਕਰਨ ਦੀ ਲੋੜ ਨਹੀਂ ਹੈ। ਤੁਹਾਡੇ ਸਾਥੀ ਜਾਂ ਸਾਬਕਾ ਸਾਥੀ ਜੋ ਤੁਹਾਨੂੰ ਸਪਾਂਸਰ ਕਰਦਾ ਹੈ, ਨੂੰ 3 ਸਾਲ ਤਕ ਅਜਿਹਾ ਕਰਨਾ ਜਾਰੀ ਰੱਖਣਾ ਚਾਹੀਦਾ ਹੈ।

ਅਸਥਾਈ ਨਿਵਾਸੀ

ਜੇ ਤੁਸੀਂ ਆਪਣੇ ਸਾਥੀ ਦੇ ਨਾਲ ਜਾਂਦੇ ਹੋ ਜੋ ਕੈਨੇਡਾ ਵਿੱਚ ਇੱਕ ਅਸਥਾਈ ਕਰਮਚਾਰੀ ਜਾਂ ਵਿਦਿਆਰਥੀ ਹੈ, ਤਾਂ ਤੁਹਾਡੇ ਕੋਲ ਇੱਕ ਨਿਸ਼ਚਿਤ ਸਮੇਂ ਲਈ ਅਸਥਾਈ ਨਿਵਾਸ ਸਟੇਟਸ ਵੀ ਹੈ।

ਜੇਕਰ ਤੁਸੀਂ ਇਸ ਮਿਆਦ ਦੇ ਦੌਰਾਨ ਆਪਣੇ ਸਾਥੀ ਨੂੰ ਛੱਡ ਦਿੰਦੇ ਹੋ, ਤਾਂ ਤੁਸੀਂ ਆਪਣੇ ਸਟੇਟਸ ਨੂੰ ਰੀਨਿਊ ਨਹੀਂ ਕਰ ਸਕਦੇ ਹੋ। ਇਸ ਲਈ ਤੁਸੀਂ ਕੈਨੇਡਾ ਵਿੱਚ ਰਹਿਣ ਦਾ ਆਪਣਾ ਹੱਕ ਗੁਆ ਸਕਦੇ ਹੋ।

ਤੁਸੀਂ ਆਪਣੀ ਸਥਿਤੀ ਨੂੰ ਹੋਰ ਤਰੀਕਿਆਂ ਨਾਲ ਨਿਯਮਤ ਕਰ ਸਕਦੇ ਹੋ। ਉਦਾਹਰਨ ਲਈ, ਜੇਕਰ ਤੁਸੀਂ ਕੁਝ ਮਾਪਦੰਡਾਂ ਨੂੰ ਪੂਰਾ ਕਰਦੇ ਹੋ, ਤਾਂ ਤੁਸੀਂ ਘੱਟੋ-ਘੱਟ 6 ਮਹੀਨਿਆਂ ਦੀ ਮਿਆਦ ਲਈ ਅਸਥਾਈ ਨਿਵਾਸੀ ਪਰਮਿਟ ਲਈ ਅਰਜ਼ੀ ਦੇ ਸਕਦੇ ਹੋ।

ਤਲਾਕ

ਭਾਵੇਂ ਤੁਹਾਡਾ ਵਿਆਹ ਵਿਦੇਸ਼ ਵਿੱਚ ਹੋਇਆ ਹੋਵੇ, ਫਿਰ ਵੀ ਤੁਸੀਂ ਕਿਊਬਿਕ ਵਿੱਚ ਤਲਾਕ ਲੈ ਸਕਦੇ ਹੋ।

ਆਪਣੇ ਇਮੀਗ੍ਰੇਸ਼ਨ ਸਟੇਟਸ ਦੀ ਪ੍ਰਕਿਰਿਆ ਬਾਰੇ ਵਧੇਰੇ ਜਾਣਕਾਰੀ ਅਤੇ ਸਹਾਇਤਾ ਪ੍ਰਾਪਤ ਕਰਨ ਲਈ ਕਿਸੇ ਵਕੀਲ ਨਾਲ ਸੰਪਰਕ ਕਰਨ ਵਿੱਚ ਸੰਕੋਚ ਨਾ ਕਰੋ।

ਜੇਕਰ ਤੁਸੀਂ ਮੰਨਦੇ ਹੋ ਕਿ ਕੋਈ ਦੋਸਤ ਜਾਂ ਪਰਿਵਾਰਕ ਮੈਂਬਰ ਵਿਆਹੁਤਾ ਹਿੰਸਾ ਦਾ ਸ਼ਿਕਾਰ ਹੈ, ਤਾਂ ਤੁਸੀਂ ਇਹ ਕਰ ਸਕਦੇ ਹੋ:

  • ਵਿਆਹੁਤਾ ਹਿੰਸਾ ਬਾਰੇ ਸਮਝਦਾਰੀ ਨਾਲ ਗੱਲ ਸ਼ੁਰੂ ਕਰੋ, ਪਰ ਉਸ ਉੱਤੇ ਕੋਈ ਦੋਸ਼ ਨਾ ਲਾਓ ਅਤੇ ਯਾਦ ਰੱਖੋ ਕਿ ਉਸ ਵੱਲੋਂ ਝੱਲੀ ਜਾ ਰਹੀ ਹਿੰਸਾ ਬਾਰੇ ਗੱਲ ਕਰਨੀ ਉਸ ਲਈ ਔਖੀ ਹੋ ਸਕਦੀ ਹੈ।
  • ਉਸ ਨੂੰ ਆਪਣੇ ਰਿਸ਼ਤੇ ਬਾਰੇ ਗੱਲ ਕਰਨ ਅਤੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ ਦਾ ਮੌਕਾ ਦਿਓ।
  • ਹੌਲੀ-ਹੌਲੀ ਹਿੰਸਾ ਬਾਰੇ ਗੱਲ ਕਰਕੇ ਇਹ ਪਤਾ ਲਗਾਓ ਕਿ ਉਹ ਵਿਆਹੁਤਾ ਹਿੰਸਾ ਦੀ ਸ਼ਿਕਾਰ ਹੈ ਜਾਂ ਨਹੀਂ।
  • ਉਸ ਨੂੰ ਉਸ ਹਿੰਸਾ ਬਾਰੇ ਸਮਝਾਓ ਲਈ ਕਹੋ ਜੋ ਉਸ ਨੇ ਝੱਲੀ ਹੈ।

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਹਾਡੇ ਦੋਵਾਂ ਵਿਚਕਾਰ ਵਿਸ਼ਵਾਸ ਦਾ ਰਿਸ਼ਤਾ ਬਣੇ।

ਉਸ ਔਰਤ ਦੀ ਮਦਦ ਕਰਨ ਲਈ ਇੱਥੇ ਕੁਝ ਸੁਝਾਅ ਦਿੱਤੇ ਗਏ ਹਨ ਜਿਸ ਬਾਰੇ ਤੁਸੀਂ ਜਾਣਦੇ ਹੋ ਕਿ ਉਹ ਵਿਆਹੁਤਾ ਹਿੰਸਾ ਦਾ ਸਾਹਮਣਾ ਕਰ ਰਹੀ ਹੈ:

  • ਉਸ ਦੀ ਗੱਲ ਸੁਣੋ ਅਤੇ ਉਸ ਨੂੰ ਆਪਣਾ ਸਮਰਥਨ ਪੇਸ਼ ਕਰੋ; ਉਸ ਨੂੰ ਆਪਣੇ ਆਪ ਨੂੰ ਦੂਸਰਿਆਂ ਤੋਂ ਅਲੱਗ ਕਰਨ ਤੋਂ ਬਚਾਓ।
  • ਨੁਕਸ ਨਾ ਕੱਢ ਕੇ ਉਸ ਨੂੰ ਅਲੱਗ-ਥਲੱਗ ਹੋਣ ਤੋਂ ਬਚਾਓ।
  • ਉਸ ਨੂੰ ਇਹ ਦੱਸੇ ਬਿਨਾਂ ਕਿ ਉਸ ਨੂੰ ਕੀ ਕਰਨਾ ਹੈ, ਉਸ ਨੂੰ ਆਪਣੇ ਫੈਸਲੇ ਲੈਣ ਦਿਓ।
  • ਉਪਲਬਧ ਰਹੋ, ਪਰ ਉਸ ਦੀਆਂ ਨਿੱਜੀ ਸੀਮਾਵਾਂ ਤੇ ਲੋੜਾਂ ਦਾ ਆਦਰ ਕਰੋ ਅਤੇ ਉਸ ਨੂੰ ਆਪਣੀ ਗਤੀ ਮੁਤਾਬਕ ਕੰਮ ਕਰਨ ਦਿਓ।
  • ਉਸ ਨੂੰ ਯਾਦ ਦਿਵਾਓ ਕਿ ਹਿੰਸਾ ਬਰਦਾਸ਼਼ਤ ਨੂੰ ਨਹੀਂ ਕੀਤਾ ਜਾ ਸਕਦਾ ਅਤੇ ਉਹ ਇਸ ਦੀ ਸ਼ਿਕਾਰ ਹੋਣ ਦੀ ਹੱਕਦਾਰ ਨਹੀਂ ਹੈ ਅਤੇ ਉਸ ਦਾ ਸਾਥੀ ਇਸ ਹਿੰਸਾ ਲਈ ਇਕੱਲਾ ਜ਼ਿੰਮੇਵਾਰ ਹੈ।
  • ਉਸ ਦੇ ਸਾਥੀ ਬਾਰੇ ਨਕਾਰਾਤਮਕ ਗੱਲਾਂ ਕਹਿਣ ਤੋਂ ਬਚੋ; ਇਸ ਦੀ ਬਜਾਇ, ਉਸ ਦੇ ਹਿੰਸਕ ਰਵੱਈਏ ਦੀ ਨਿੰਦਿਆ ਕਰੋ।
  • ਉਸ ਨੂੰ ਸਥਾਨਕ ਸਾਧਨਾਂ ਬਾਰੇ ਜਾਣਕਾਰੀ ਦਿਓ ਅਤੇ ਉਸ ਨੂੰ ਮਦਦ ਲੈਣ ਲਈ ਉਤਸ਼ਾਹਿਤ ਕਰੋ।
  • ਜੇਕਰ ਉਹ ਅਪਰਾਧਿਕ ਜੁਰਮਾਂ ਦੀ ਸ਼ਿਕਾਰ ਹੈ, ਤਾਂ ਉਸ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਕਹੋ।

ਜੇਕਰ ਤੁਹਾਨੂੰ ਆਪਣੀ ਸੁਰੱਖਿਆ ਦਾ ਡਰ ਹੈ, ਤਾਂ 911
‘ਤੇ ਪੁਲਿਸ ਨੂੰ ਜਾਂ 514-873-9010 ਜਾਂ 1-800-363-9010 ‘ਤੇ SOS violence conjugale ਫੋਨ ਕਰਨ ਤੋਂ ਝਿਜਕੋ ਨਾ।
ਇਹ ਸੇਵਾਵਾਂ ਹਮੇਸ਼ਾ ਉਪਲਬਧ ਹੁੰਦੀਆਂ ਹਨ।