ਵਿਆਹੁਤਾ ਹਿੰਸਾ
ਦਾ ਚੱਕਰ

ਵਿਆਹੁਤਾ ਹਿੰਸਾ ਦਾ ਚੱਕਰ ਅਜਿਹਾ ਖ਼ਤਰਨਾਕ ਚੱਕਰ ਹੈ ਜਿਸ ਵਿੱਚ ਲਗਾਤਾਰ ਚਾਰ ਪੜਾਅ ਸ਼ਾਮਲ ਹੁੰਦੇ ਹਨ: ਤਣਾਅ ਪੈਦਾ ਕਰਨਾ, ਘਟਨਾ, ਜਾਇਜ਼ ਠਹਿਰਾਉਣਾ ਅਤੇ ਸ਼ਾਂਤੀ।

ਜਦੋਂ ਇਹ ਪੜਾਅ ਲਗਾਤਾਰ ਹੁੰਦੇ ਹਨ, ਇਹਨਾਂ ਦੇ ਵਾਪਰਨ ਦੀ ਦਰ ਵੱਧਦੀ ਹੈ ਅਤੇ ਸਮੇਂ ਦੇ ਬੀਤਣ ਨਾਲ ਇਹਨਾਂ ਦੀ ਤੀਬਰਤਾ ਵੀ ਵੱਧਦੀ ਹੈ, ਤਾਂ ਕੰਟ੍ਰੋਲ ਕਰਨ ਵਾਲਾ ਵਿਅਕਤੀ ਰਿਸ਼ਤੇ ਉੱਤੇ ਆਪਣਾ ਕੰਟ੍ਰੋਲ ਕਾਇਮ ਕਰਨ ਵਿਚ ਕਾਮਯਾਬ ਹੋ ਜਾਂਦਾ ਹੈ। ਇਸ ਨਾਲ ਬਦਸਲੂਕੀ ਦੀ ਸ਼ਿਕਾਰ ਔਰਤ ਦੀ ਜ਼ਿੰਦਗੀ ਵਿਚ ਅਸਥਿਰਤਾ ਅਤੇ ਉਲਝਣ ਪੈਦਾ ਹੋ ਜਾਂਦੀ ਹੈ ਜਿਸ ਕਰਕੇ ਉਹ ਆਪਣੇ ਸਾਥੀ ਦੀ ਬਦਸਲੂਕੀ ਦੇ ਬਾਵਜੂਦ ਉਸ ਦੇ ਨਾਲ ਹੀ ਰਹਿੰਦੀ ਹੈ।

ਤਣਾਅ-ਨਿਰਮਾਣ ਪੜਾਅ

ਸਾਥੀ ਨੂੰ ਕੰਟ੍ਰੋਲ ਕਰਨ ਵਾਲਾ ਵਿਅਕਤੀ ਡਰਾਉਣੀ ਦਿੱਖ, ਭਾਰੀ ਚੁੱਪ ਜਾਂ ਚਿੜਚਿੜੇਪਨ ਡਰ ਦਾ ਮਾਹੌਲ ਕਾਇਮ ਕਰਦਾ ਹੈ। ਉਹ ਬੇਸਬਰਾ, ਅਸਹਿਣਸ਼ੀਲ ਅਤੇ ਹਮਲਾਵਰ ਹੁੰਦਾ ਹੈ।

ਇਹ ਪੜਾਅ ਬਦਸਲੂਕੀ ਦੀ ਸ਼ਿਕਾਰ ਔਰਤ ਵਿੱਚ ਚਿੰਤਾ ਪੈਦਾ ਕਰਦਾ ਹੈ ਜੋ ਤਣਾਅ ਘੱਟ ਕਰਨ ਲਈ ਆਪਣੇ ਸਾਥੀ ਦੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਹੈ।

ਘਟਨਾ ਪੜਾਅ

ਕੰਟ੍ਰੋਲ ਕਰਨ ਵਾਲਾ ਆਦਮੀ ਆਪਣੇ ਸਾਥੀ ਨੂੰ ਨੀਵਾਂ ਦਿਖਾਉਣ, ਦੁਖੀ ਕਰਨ ਜਾਂ ਬੇਇੱਜ਼ਤ ਕਰਨ ਲਈ ਹਿੰਸਾ ਦੀ ਵਰਤੋਂ ਕਰਦਾ ਹੈ।

ਬਦਸਲੂਕੀ ਦੀ ਸ਼ਿਕਾਰ ਔਰਤ ਸ਼ਾਇਦ ਡਰ ਦੇ ਮਾਰੇ ਕੁਝ ਵੀ ਨਾ ਕਰ ਪਾਵੇ ਅਤੇ ਉਸ ਦੇ ਅੰਦਰ ਸ਼ਰਮਿੰਦਗੀ, ਗੁੱਸੇ, ਬੇਇਨਸਾਫ਼ੀ, ਬੇਬਸੀ ਜਾਂ ਉਦਾਸੀ ਦੀਆਂ ਭਾਵਨਾਵਾਂ ਆਉਣ। ਉਹ ਭੱਜ ਕੇ ਜਾਂ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰਕੇ ਆਪਣੀ ਰੱਖਿਆ ਕਰਨ ਦੀ ਕੋਸ਼ਿਸ਼ ਕਰਦੀ ਹੈ।

ਜਾਇਜ਼ਤਾ ਪੜਾਅ

ਕੰਟ੍ਰੋਲ ਕਰਨ ਵਾਲਾ ਆਦਮੀ ਆਪਣੇ ਸਾਥੀ ਜਾਂ ਹੋਰ ਗੱਲਾਂ ‘ਤੇ ਦੋਸ਼ ਲਗਾ ਕੇ ਆਪਣੀ ਬਦਸਲੂਕੀ ਨੂੰ ਜਾਇਜ਼ ਠਹਿਰਾਉਂਦਾ ਹੈ। ਉਹ ਬਹਾਨੇ ਬਣਾਉਂਦਾ ਹੈ ਅਤੇ ਆਪਣੇ ਕੰਮਾਂ ਦੀ ਗੰਭੀਰਤਾ ਨੂੰ ਘੱਟ ਵਿਖਾਉਂਦਾ ਹੈ।

ਬਦਸਲੂਕੀ ਦੀ ਸ਼ਿਕਾਰ ਔਰਤ ਉਸ ਦੀਆਂ ਗੱਲਾਂ ‘ਤੇ ਵਿਸ਼ਵਾਸ ਕਰਨ ਦੀ ਕੋਸ਼ਿਸ਼ ਕਰਦੀ ਹੈ ਅਤੇ ਉਸ ਦਾ ਗੁੱਸਾ ਘੱਟ ਜਾਂਦਾ ਹੈ। ਉਹ ਵੀ ਆਪਣੇ ਆਪ ਨੂੰ ਜ਼ਿੰਮੇਵਾਰ ਮਹਿਸੂਸ ਕਰਨ ਲੱਗਦੀ ਹੈ ਅਤੇ ਸੋਚਦੀ ਹੈ ਕਿ ਉਸ ਦੇ ਰਵੱਈਏ ਨੂੰ ਬਦਲਣ ਨਾਲ ਬਦਸਲੂਕੀ ਬੰਦ ਹੋ ਜਾਵੇਗਾ।

ਘਟਨਾ ਪੜਾਅ

ਕੰਟ੍ਰੋਲ ਕਰਨ ਵਾਲਾ ਆਦਮੀ ਆਪਣੇ ਸਾਥੀ ਨੂੰ ਨੀਵਾਂ ਦਿਖਾਉਣ, ਦੁਖੀ ਕਰਨ ਜਾਂ ਬੇਇੱਜ਼ਤ ਕਰਨ ਲਈ ਹਿੰਸਾ ਦੀ ਵਰਤੋਂ ਕਰਦਾ ਹੈ।

ਬਦਸਲੂਕੀ ਦੀ ਸ਼ਿਕਾਰ ਔਰਤ ਸ਼ਾਇਦ ਡਰ ਦੇ ਮਾਰੇ ਕੁਝ ਵੀ ਨਾ ਕਰ ਪਾਵੇ ਅਤੇ ਉਸ ਦੇ ਅੰਦਰ ਸ਼ਰਮਿੰਦਗੀ, ਗੁੱਸੇ, ਬੇਇਨਸਾਫ਼ੀ, ਬੇਬਸੀ ਜਾਂ ਉਦਾਸੀ ਦੀਆਂ ਭਾਵਨਾਵਾਂ ਆਉਣ। ਉਹ ਭੱਜ ਕੇ ਜਾਂ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰਕੇ ਆਪਣੀ ਰੱਖਿਆ ਕਰਨ ਦੀ ਕੋਸ਼ਿਸ਼ ਕਰਦੀ ਹੈ।

ਸ਼ਾਂਤ ਪੜਾਅ

ਹਿੰਸਾ ਪੂਰੀ ਤਰ੍ਹਾਂ ਘਟ ਜਾਂਦੀ ਹੈ ਜਾਂ ਖ਼ਤਮ ਹੋ ਜਾਂਦੀ ਹੈ। ਕੰਟ੍ਰੋਲ ਕਰਨ ਵਾਲਾ ਆਦਮੀ ਸਭ ਕੁਝ ਕਰਦਾ ਹੈ ਤਾਂਕਿ ਉਹਨਾਂ ਦਾ ਰਿਸ਼ਤਾ ਬਣਿਆ ਰਹੇ, ਉਸ ਦਾ ਸਾਥੀ ਉਸ ਨੂੰ ਮਾਫ਼ ਕਰ ਦੇਵੇ ਅਤੇ ਦੁਬਾਰਾ ਉਸ ਉੱਤੇ ਭਰੋਸਾ ਕਰੇ। ਉਹ ਚੰਗੇ ਤਰੀਕੇ ਨਾਲ ਪੇਸ਼ ਆਉਂਦਾ ਹੈ, ਉਸ ਨੂੰ ਤੋਹਫ਼ੇ ਦਿੰਦਾ ਹੈ, ਉਸ ਨਾਲ ਵਾਅਦੇ ਕਰਦਾ ਹੈ, ਥੈਰੇਪੀ ਲੈਣ ਬਾਰੇ ਗੱਲ ਕਰਦਾ ਹੈ ਆਦਿ।

ਬਦਸਲੂਕੀ ਦੀ ਸ਼ਿਕਾਰ ਔਰਤ ਆਸਵੰਦ ਹੁੰਦੀ ਹੈ। ਉਹ ਆਪਣੇ ਸਾਥੀ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਦੇਖਦੀ ਹੈ ਅਤੇ ਆਪਣੇ ਆਪ ਨੂੰ ਇੱਕ ਵਾਰ ਫਿਰ ਉਸ ਵਿਅਕਤੀ ਨਾਲ ਦੇਖਦੀ ਹੈ ਜਿਸ ਨੂੰ ਉਹ ਪਿਆਰ ਕਰਦੀ ਹੈ। ਉਹ ਉਸ ਦੀ ਮਦਦ ਕਰਨਾ ਚਾਹੁੰਦੀ ਹੈ ਅਤੇ ਆਪਣੇ ਰਵੱਈਏ ਨੂੰ ਬਦਲਦੀ ਹੈ ਤਾਂ ਜੋ ਸ਼ਾਂਤੀ ਦਾ ਸਮਾਂ ਜਾਰੀ ਰਹੇ।

ਇਹ ਪੜਾਅ, ਜੋ ਲੰਬਾ ਜਾਂ ਛੋਟਾ ਹੋ ਸਕਦਾ ਹੈ, ਤਣਾਅ ਵਾਪਸ ਆਉਣ ਤੱਕ ਜਾਰੀ ਰਹਿੰਦਾ ਹੈ। ਚੱਕਰ ਦੁਬਾਰਾ ਸ਼ੁਰੂ ਹੁੰਦਾ ਹੈ।

ਜੇਕਰ ਤੁਹਾਨੂੰ ਆਪਣੀ ਸੁਰੱਖਿਆ ਦਾ ਡਰ ਹੈ, ਤਾਂ 911
‘ਤੇ ਪੁਲਿਸ ਨੂੰ ਜਾਂ 514-873-9010 ਜਾਂ 1 800-363-9010 ‘ਤੇ SOS violence conjugale ਫੋਨ ਕਰਨ ਤੋਂ ਝਿਜਕੋ ਨਾ।
ਇਹ ਸੇਵਾਵਾਂ ਹਮੇਸ਼ਾ ਉਪਲਬਧ ਹੁੰਦੀਆਂ ਹਨ।