ਸਾਧਨ ਅਤੇ ਲਿੰਕ

ਵਿਆਹੁਤਾ ਹਿੰਸਾ ਇੱਕ ਔਖੀ ਅਜ਼ਮਾਇਸ਼ ਹੈ। ਬਦਸਲੂਕੀ ਦੀਆਂ ਸ਼ਿਕਾਰ ਔਰਤਾਂ ਨੂੰ ਅਕਸਰ ਇਸ ਦਾ ਸਾਮ੍ਹਣਾ ਕਰਨ ਲਈ ਮਦਦ ਅਤੇ ਸਹਾਰੇ ਦੀ ਲੋੜ ਹੁੰਦੀ ਹੈ।

ਕਿਊਬਿਕ ਵਿੱਚ ਬਹੁਤ ਸਾਰੇ ਸਾਧਨ ਮੌਜੂਦ ਹਨ ਜੋ ਉਹਨਾਂ ਨੂੰ ਮਨੋਵਿਗਿਆਨਕ, ਡਾਕਟਰੀ ਅਤੇ ਕਾਨੂੰਨੀ ਸਹਾਇਤਾ ਪੇਸ਼ ਕਰਦੇ ਹਨ। ਇੱਥੇ ਕੁਝ ਉਦਾਹਰਣਾਂ ਹਨ:

ਪੂਰੇ ਕਿਊਬਿਕ ਵਿੱਚ ਸਥਿਤ 47 ਮੈਂਬਰ ਸ਼ੈਲਟਰਾਂ ਦੀ ਮਦਦ ਨਾਲ ਇਹ ਐਸੋਸੀਏਸ਼ਨ ਇੱਕ ਵਿਆਪਕ ਨੈੱਟਵਰਕ ਹੈ ਜੋ ਵਿਆਹੁਤਾ ਹਿੰਸਾ ਦੀਆਂ ਸ਼ਿਕਾਰ ਔਰਤਾਂ ਦੀ ਸਰੀਰਕ ਅਤੇ ਮਨੋਵਿਗਿਆਨਕ ਅਖੰਡਤਾ ਦੀ ਰੱਖਿਆ ਕਰਨ ਲਈ ਵਚਨਬੱਧ ਹੈ।

ਪਨਾਹ ਮੰਗਣ ਵਾਲਿਆਂ ਦੇ ਵਸੇਬੇ ਅਤੇ ਏਕੀਕਰਣ ਲਈ ਖੇਤਰੀ ਪ੍ਰੋਗਰਾਮ (PRAIDA) ਕਿਊਬਿਕ ਵਿੱਚ ਪਨਾਹ ਮੰਗਣ ਵਾਲਿਆਂ ਦੇ ਵਸੇਬੇ ਅਤੇ ਏਕੀਕਰਣ ਵਿਚ ਮਦਦ ਕਰਦਾ ਹੈ।

Rebâtir ਵਿਆਹੁਤਾ ਹਿੰਸਾ ਦੇ ਸ਼ਿਕਾਰ ਵਿਅਕਤੀਆਂ ਨੂੰ ਵਕੀਲ ਨਾਲ ਮੁਫ਼ਤ ਕਾਨੂੰਨੀ ਸਲਾਹ ਸੇਵਾਵਾਂ ਪੇਸ਼ ਕਰਦਾ ਹੈ।

PROMIS ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਦੀ ਉਹਨਾਂ ਦੇ ਸੱਭਿਆਚਾਰਕ, ਸਮਾਜਿਕ ਅਤੇ ਪੇਸ਼ੇਵਰ ਏਕੀਕਰਣ ਦੇ ਹਰ ਪੜਾਅ ਵਿੱਚ ਮਦਦ ਕਰਦਾ ਹੈ।

Juripop ਉਹਨਾਂ ਲੋਕਾਂ ਨੂੰ ਵਾਜਬ ਕੀਮਤ ਵਾਲੀਆਂ ਕਾਨੂੰਨੀ ਸੇਵਾਵਾਂ ਪੇਸ਼ ਕਰਦਾ ਹੈ ਜਿਨ੍ਹਾਂ ਨੂੰ ਆਪਣੇ ਅਧਿਕਾਰਾਂ ਦਾ ਦਾਅਵਾ ਕਰਨ ਅਤੇ ਆਪਣੇ ਰਹਿਣ-ਸਹਿਣ ਦੀ ਹਾਲਤ, ਆਰਥਿਕ ਸਮਰੱਥਾ ਅਤੇ ਸਿਹਤ ਵਿੱਚ ਸੁਧਾਰ ਕਰਨ ਦੀ ਲੋੜ ਹੁੰਦੀ ਹੈ।

SOS violence conjugale ਵਿਆਹੁਤਾ ਹਿੰਸਾ ਦੀਆਂ ਪੀੜਤ ਔਰਤਾਂ ਨੂੰ ਸੁਆਗਤ, ਸਲਾਹ, ਜਾਣਕਾਰੀ, ਸਹਾਇਤਾ, ਸਿੱਖਿਆ ਅਤੇ ਰੈਫਰਲ ਸੇਵਾਵਾਂ ਪੇਸ਼ ਕਰਦਾ ਹੈ।

ਪੂਰੇ ਕਿਊਬਿਕ ਵਿੱਚ ਸਥਿਤ CAVACs ਅਪਰਾਧ ਦੇ ਸ਼ਿਕਾਰ ਵਿਅਕਤੀਆਂ ਅਤੇ ਉਹਨਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੂੰ ਫਰੰਟ-ਲਾਈਨ ਸੇਵਾਵਾਂ ਪ੍ਰਦਾਨ ਕਰਦੇ ਹਨ।

CALACS ਕੇਂਦਰ 14 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਕਿਸ਼ੋਰ ਲੜਕੀਆਂ ਅਤੇ ਔਰਤਾਂ ਦੀ ਮਦਦ ਕਰਦੇ ਹਨ ਜੋ ਜਿਨਸੀ ਹਮਲੇ ਦਾ ਸ਼ਿਕਾਰ ਹੁੰਦੀਆਂ ਹਨ।

DPJ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੀ ਰੱਖਿਆ ਕਰਦਾ ਹੈ ਜੋ ਅਜਿਹੀਆਂ ਸਥਿਤੀਆਂ ਦਾ ਸਾਮ੍ਹਣਾ ਕਰ ਰਹੇ ਹਨ ਜਿਹਨਾਂ ਵਿਚ ਉਹਨਾਂ ਦੀ ਸੁਰੱਖਿਆ ਜਾਂ ਵਿਕਾਸ ਖਤਰੇ ਵਿੱਚ ਹੁੰਦਾ ਹੈ।