ਸਾਡੀਆਂ ਸੇਵਾਵਾਂ

Maison Secours aux Femmes ਵਿਆਹੁਤਾ ਹਿੰਸਾ ਦੀਆਂ ਸ਼ਿਕਾਰ ਔਰਤਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਮਦਦ ਕਰਨ ਲਈ ਰਿਹਾਇਸ਼, ਸਹਾਇਤਾ ਅਤੇ ਜਾਗਰੂਕਤਾ ਵਧਾਉਣ ਵਾਲੀਆਂ ਸੇਵਾਵਾਂ ਪੇਸ਼ ਕਰਦੀ ਹੈ

ਅਸੀਂ ਉਹਨਾਂ ਨੂੰ ਉਹ ਸਾਰੇ ਸਾਧਨ ਮੁਹੱਈਆ ਕਰਾਉਂਦੇ ਹਾਂ ਜਿਹੜੇ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣ, ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਆਪਣੀਆਂ ਜ਼ਿੰਦਗੀਆਂ ‘ਤੇ ਮੁੜ ਕੰਟ੍ਰੋਲ ਹਾਸਲ ਕਰਨ ਵਿਚ ਉਨ੍ਹਾਂ ਦੀ ਮਦਦ ਕਰਨ ਲਈ ਲੋੜੀਂਦੇ ਹਨ।

ਸਾਡੀਆਂ ਸਾਰੀਆਂ ਸੇਵਾਵਾਂ ਮੁਫ਼ਤ, ਗੁਪਤ ਅਤੇ ਕਈ ਭਾਸ਼ਾਵਾਂ (ਫ੍ਰੈਂਚ, ਅੰਗਰੇਜ਼ੀ, ਸਪੈਨਿਸ਼, ਅਰਬੀ, ਉਰਦੂ, ਪੰਜਾਬੀ, ਹਿੰਦੀ ਆਦਿ) ਵਿੱਚ ਉਪਲਬਧ ਹਨ।

ਸ਼ੈਲਟਰ ‘ਤੇ ਤੁਹਾਡੀ ਮੇਜ਼ਬਾਨੀ
ਅਤੇ ਸਪੋਰਟ ਕਰਨਾ

ਜਦੋਂ ਵਿਆਹੁਤਾ ਹਿੰਸਾ ਦਾ ਸਾਹਮਣਾ ਕਰ ਰਹੀਆਂ ਔਰਤਾਂ ਦੀ ਸੁਰੱਖਿਆ ਨੂੰ ਖ਼ਤਰਾ ਹੁੰਦਾ ਹੈ, ਤਾਂ ਅਕਸਰ ਉਨ੍ਹਾਂ ਨੂੰ ਆਪਣੀ ਰੱਖਿਆ ਕਰਨ ਲਈ ਸਭ ਤੋਂ ਪਹਿਲਾਂ ਆਪਣਾ ਘਰ ਛੱਡਣਾ ਪੈਂਦਾ ਹੈ। Maison Secours aux Femmes ਉਹਨਾਂ ਨੂੰ ਹਫ਼ਤੇ ਦੇ 7 ਦਿਨ, ਦਿਨ ਦੇ 24 ਘੰਟੇ ਜਲਦੀ ਤੋਂ ਜਲਦੀ ਸੁਰੱਖਿਅਤ ਰਿਹਾਇਸ਼ ਮੁਹੱਈਆ ਕਰਾਉਂਦੀ ਹੈ। ਉਹਨਾਂ ਦੀਆਂ ਲੋੜਾਂ ਦੇ ਅਧਾਰ ਤੇ ਸ਼ੈਲਟਰ ਵਿੱਚ ਬਿਤਾਏ ਉਨ੍ਹਾਂ ਦੇ ਸਮੇਂ ਦੀ ਲੰਬਾਈ ਵੱਖ-ਵੱਖ ਹੋ ਸਕਦੀ ਹੈ।

Maison Secours aux Femmes ਵਿਚ ਰਹਿ ਰਹੀ ਹਰੇਕ ਔਰਤ ਨੂੰ ਆਪਣੀ ਰਿਹਾਇਸ਼ ਦੌਰਾਨ ਇੱਕ ਸਮਰਪਿਤ ਵਕੀਲ ਦਾ ਸਮਰਥਨ ਪ੍ਰਾਪਤ ਹੁੰਦਾ ਹੈ। ਉਹਨਾਂ ਨਾਲ ਨਿੱਜੀ ਤੌਰ ਤੇ ਮੀਟਿੰਗਾਂ ਰੱਖੀਆਂ ਜਾਂਦੀਆਂ ਹਨ ਤਾਂਕਿ ਉਹ ਗੁਪਤ ਰੂਪ ਵਿੱਚ ਆਪਣੀ ਹਾਲਤ ਬਾਰੇ ਚਰਚਾ ਕਰ ਸਕਣ, ਆਪਣਾ ਸਵੈ-ਵਿਸ਼ਵਾਸ ਮੁੜ ਪ੍ਰਾਪਤ ਕਰ ਸਕਣ ਅਤੇ ਇਸ ਮੁਸ਼ਕਲ ਦੌਰ ਵਿੱਚੋਂ ਲੰਘ ਸਕਣ। ਵਕੀਲ ਕਈ ਹੋਰ ਤਰੀਕਿਆਂ ਨਾਲ ਵੀ ਉਹਨਾਂ ਦੀ ਮਦਦ ਕਰ ਸਕਦਾ ਹੈ, ਜਿਵੇਂ ਕਿ ਕਾਗਜ਼ੀ ਕਾਰਵਾਈ, ਰਿਹਾਇਸ਼, ਇਮੀਗ੍ਰੇਸ਼ਨ, ਸਿਹਤ ਬੀਮਾ, ਸਮਾਜਿਕ ਬੀਮਾ, ਸਮਾਜਿਕ ਸੇਵਾਵਾਂ ਅਤੇ ਕਾਨੂੰਨੀ ਕਾਰਵਾਈਆਂ ਵਿੱਚ।

ਇਕੱਲੇਪਣ ਨੂੰ ਘਟਾਉਣ ਅਤੇ ਸ਼ੈਲਟਰ ਵਿਚ ਔਰਤਾਂ ਵਿਚਕਾਰ ਏਕਤਾ ਦਾ ਰਿਸ਼ਤਾ ਬਣਾਉਣ ਲਈ ਗਰੁੱਪ ਮੀਟਿੰਗਾਂ ਵੀ ਰੱਖੀਆਂ ਜਾਂਦੀਆਂ ਹਨ। ਅੰਤ ਵਿੱਚ, ਕਮੀਯੂਨਲ ਮੀਟਿੰਗਾਂ ਵੀ ਰੱਖੀਆਂ ਜਾਂਦੀਆਂ ਹਨ ਤਾਂ ਜੋ ਦੂਜਿਆਂ ਨਾਲ ਸ਼ਾਂਤੀ ਨਾਲ ਰਹਿਣ ਦੇ ਮਾਹੌਲ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ “ਰਸੋਈ” ਮੀਟਿੰਗਾਂ ਔਰਤਾਂ ਨੂੰ ਆਪਣੀਆਂ ਚਿੰਤਾਵਾਂ ਬਾਰੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕਰਦੀਆਂ ਹਨ।

Maison Secours aux Femmes ਵਿਖੇ ਰਹਿ ਰਹੀਆਂ ਮਾਵਾਂ ਅਤੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਮਾਂ-ਬੱਚੇ ਅਤੇ ਕਿਸ਼ੋਰ ਲਈ ਵਕੀਲ ਅਤੇ ਬੱਚਿਆਂ ਲਈ ਇੱਕ ਸਿੱਖਿਅਕ ਉਹਨਾਂ ਦੇ ਠਹਿਰਨ ਦੌਰਾਨ ਉਹਨਾਂ ਦਾ ਸਮਰਥਨ ਕਰਦੇ ਹਨ।

ਨਿੱਜੀ ਮੀਟਿੰਗਾਂ ਵਿਚ ਮਾਵਾਂ ਨੂੰ ਆਪਣੀਆਂ ਚਿੰਤਾਵਾਂ ਸਾਂਝੀਆਂ ਕਰਨ ਦਾ ਮੌਕਾ ਮਿਲਦਾ ਹੈ। ਪੀੜਤ ਐਡਵੋਕੇਟ ਉਨ੍ਹਾਂ ਦੀ ਗੱਲ ਸੁਣਦਾ ਹੈ, ਇਸ ਬਾਰੇ ਉਨ੍ਹਾਂ ਦੀ ਜਾਗਰੂਕਤਾ ਵਧਾਉਂਦਾ ਹੈ ਕਿ ਉਨ੍ਹਾਂ ਦੇ ਬੱਚੇ ਕਿਸ ਹਾਲਤ ਵਿੱਚੋਂ ਗੁਜ਼ਰ ਰਹੇ ਹਨ, ਉਨ੍ਹਾਂ ਨੂੰ ਆਪਣੇ ਬੱਚਿਆਂ ਨਾਲ ਸ਼ਾਂਤੀਪੂਰਨ ਰਿਸ਼ਤਾ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਉਨ੍ਹਾਂ ਦੀ ਪਾਲਣ-ਪੋਸ਼ਣ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ (ਸਕੂਲ, ਮੈਡੀਕਲ ਫਾਲੋ-ਅੱਪ, ਯੁਵਕ ਸੁਰੱਖਿਆ ਸੇਵਾਵਾਂ ਆਦਿ) ਨਿਭਾਉਣ ਵਿੱਚ ਉਨ੍ਹਾਂ ਦੀ ਸਹਾਇਤਾ ਕਰਦਾ ਹੈ।)

ਬੱਚਿਆਂ ਨਾਲ ਵੀ ਮੀਟਿੰਗਾਂ ਹੁੰਦੀਆਂ ਹਨ ਤਾਂ ਜੋ ਉਹ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਅਤੇ ਉਹਨਾਂ ਦੀ ਆਪਣੀ ਹਾਲਤ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਮਦਦ ਕੀਤੀ ਜਾ ਸਕੇ।

ਅਸੀਂ ਮਜ਼ੇਦਾਰ ਅਤੇ ਵਿਦਿਅਕ ਗਤੀਵਿਧੀਆਂ, ਮਾਂ ਅਤੇ ਬੱਚੇ ਦੇ ਘੁੰਮਣ-ਫਿਰਨ ਅਤੇ ਹੋਮਵਰਕ ਵਿੱਚ ਮਦਦ ਵੀ ਪੇਸ਼ ਕਰਦੇ ਹਾਂ।

ਗੈਰ-ਨਿਵਾਸੀ ਅਤੇ
ਪੋਸਟ-ਸ਼ੈਲਟਰ ਸਹਾਇਤਾ

2009 ਤੋਂ ਔਰਤਾਂ ਵਾਸਤੇ ਦੋ ਵਕੀਲ ਅਤੇ ਮਾਂ-ਬੱਚੇ ਵਾਸਤੇ ਇਕ ਵਕੀਲ ਸ਼ੈਲਟਰ ਦੇ ਸਾਬਕਾ ਨਿਵਾਸੀਆਂ ਅਤੇ ਗੈਰ-ਨਿਵਾਸੀਆਂ ਦੀ ਸਹਾਇਤਾ ਕਰਨ ਲਈ ਪੂਰੀ ਤਰ੍ਹਾਂ ਸਮਰਪਿਤ ਹਨ।

Maison Secours aux Femmes ਵਿਚ ਰਹਿਣ ਤੋਂ ਬਾਅਦ ਵੀ ਜ਼ਿਆਦਾਤਰ ਔਰਤਾਂ ਨੂੰ ਸੁਰੱਖਿਆ ਅਤੇ ਆਤਮ-ਨਿਰਭਰ ਹੋਣ ਲਈ ਸਹਾਇਤਾ ਦੀ ਲੋੜ ਹੁੰਦੀ ਹੈ। ਸ਼ੈਲਟਰ ਵਿਚ ਉਹਨਾਂ ਦੇ ਠਹਿਰਨ ਦੌਰਾਨ ਦਿੱਤੀ ਗਈ ਸਹਾਇਤਾ ਨੂੰ ਜਾਰੀ ਰੱਖਣ ਲਈ ਨਿੱਜੀ ਤੌਰ ਤੇ ਫਾਲੋ-ਅੱਪ ਕਰਨ ਦਾ ਪ੍ਰਬੰਧ ਕੀਤਾ ਜਾਂਦਾ ਹੈ। ਨਿੱਜੀ ਮੀਟਿੰਗਾਂ, ਫ਼ੋਨ ਰਾਹੀਂ ਅਤੇ/ਜਾਂ ਔਨਲਾਈਨ ਮੀਟਿੰਗਾਂ ਰੱਖੀਆਂ ਜਾਂਦੀਆਂ ਹਨ ਤਾਂਕਿ ਉਹਨਾਂ ਦੀ ਜਿੰਦਗੀ ਦੇ ਸਫ਼ਰ ਵਿੱਚ ਅਤੇ ਕਦਮ ਚੁੱਕਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ। ਥੀਮ-ਅਧਾਰਿਤ ਗਰੁੱਪ ਮੀਟਿੰਗਾਂ ਵੀ ਰੱਖੀਆਂ ਜਾਂਦੀਆਂ ਹਨ।

Maison Secours aux Femmes ਉਹਨਾਂ ਸਾਰੀਆਂ ਔਰਤਾਂ ਨੂੰ ਸਹਾਇਤਾ ਦਿੰਦੀ ਹੈ ਜਿਨ੍ਹਾਂ ਨੂੰ ਲੋੜ ਹੈ, ਭਾਵੇਂ ਉਹ ਸ਼ੈਲਟਰ ਵਿਚ ਨਹੀਂ ਰਹਿਣਾ ਚਾਹੁੰਦੀਆਂ। ਪੀੜਤ ਵਕੀਲ ਉਹਨਾਂ ਨੂੰ ਮਿਲ ਕੇ ਜਾਂ ਫ਼ੋਨ ‘ਤੇ ਉਹਨਾਂ ਦੀ ਗੱਲ ਸੁਣਦੇ ਹਨ, ਉਹਨਾਂ ਨੂੰ ਜਾਣਕਾਰੀ ਦਿੰਦੇ ਹਨ ਅਤੇ ਉਹਨਾਂ ਨੂੰ ਸਾਰੇ ਲੋੜੀਂਦੇ ਸਾਧਨ ਮੁਹੱਈਆ ਕਰਾਉਂਦੇ ਹਨ।

ਸਾਡੀ ਫ਼ੋਨ ਸੇਵਾ 24/7 ਉਪਲਬਧ ਹੈ।

ਕਮਿਊਨਿਟੀ ਵਿੱਚ
ਜਾਗਰੂਕਤਾ ਪੈਦਾ ਕਰਨੀ

Maison Secours aux Femmes ਕਿਊਬਿਕ ਦੀ ਜਨਤਾ ਵਿੱਚ ਵਿਆਹੁਤਾ ਹਿੰਸਾ ਦੀ ਸਮੱਸਿਆ ਬਾਰੇ ਜਾਗਰੂਕਤਾ ਪੈਦਾ ਕਰਦੀ ਹੈ। ਪੀੜਤ ਵਕੀਲ ਨਿਯਮਿਤ ਤੌਰ ‘ਤੇ ਆਮ ਲੋਕਾਂ, ਸਰਕਾਰੀ ਏਜੰਸੀਆਂ ਅਤੇ ਕਾਨੂੰਨੀ ਜਾਂ ਸਮਾਜਿਕ ਸੇਵਾਵਾਂ ਦੇ ਖੇਤਰਾਂ (ਪੁਲਿਸ ਅਧਿਕਾਰੀ, ਵਕੀਲ, ਸਮਾਜ ਸੇਵਕ, ਮੈਡੀਕਲ ਸੇਵਾਵਾਂ, ਕਾਨੂੰਨੀ ਸੇਵਾਵਾਂ, ਕਮਿਊਨਿਟੀ ਗਰੁੱਪ, ਔਰਤਾਂ ਦੇ ਕੇਂਦਰ, ਪ੍ਰਵਾਸੀ ਮਦਦ ਕੇਂਦਰ ਆਦਿ) ਵਿੱਚ ਆਮ ਲੋਕਾਂ, ਸਰਕਾਰੀ ਏਜੰਸੀਆਂ ਅਤੇ ਹੋਰ ਕਰਮਚਾਰੀਆਂ ਨੂੰ ਇਸ ਸੰਬੰਧੀ ਜਾਣਕਾਰੀ ਦੇਣ ਲਈ ਸੈਸ਼ਨਾਂ ਦਾ ਆਯੋਜਨ ਕਰਦੇ ਹਨ।)

ਅਸੀਂ ਜੋ ਕਰਦੇ ਹਾਂ, ਕੀ ਤੁਸੀਂ ਉਸ ਦਾ ਸਮਰਥਨ ਕਰਨਾ ਚਾਹੁੰਦੇ ਹੋ?