ਮੇਰੀ ਬ੍ਰਾਊਜ਼ਿੰਗ ਹਿਸਟ੍ਰੀ
ਡਿਲੀਟ ਕਰੋ

ਜੇਕਰ ਤੁਸੀਂ ਸਾਡੀ ਸਾਈਟ ‘ਤੇ ਆਪਣੇ ਆਉਣ ਦੇ ਨਿਸ਼ਾਨ ਛੱਡਣਾ ਨਹੀਂ ਚਾਹੁੰਦੇ ਹੋ, ਤਾਂ ਆਪਣੀ ਬ੍ਰਾਊਜ਼ਿੰਗ ਹਿਸਟ੍ਰੀ ਨੂੰ ਡਿਲੀਟ ਕਰਨਾ ਨਾ ਭੁੱਲੋ।

ਤੁਸੀਂ ਕਿਹੜਾ ਵੈੱਬ ਬ੍ਰਾਊਜ਼ਰ ਵਰਤ ਰਹੇ ਹੋ?

 1. ਉੱਪਰ ਸੱਜੇ ਪਾਸੇ, ਆਈਕਨ ‘ਤੇ ਕਲਿੱਕ ਕਰੋ
 2. (“ਗੂਗਲ ਕਰੋਮ ਨੂੰ ਵਿਅਕਤੀਗਤ ਬਣਾਓ ਅਤੇ ਕੰਟ੍ਰੋਲ ਕਰੋ”)।
 3. ਹਿਸਟ੍ਰੀ ‘ਤੇ “ਕਲਿੱਕ” ਕਰੋ, ਫਿਰ “ਹਿਸਟ੍ਰੀ” ‘ਤੇ ਦੁਬਾਰਾ ਕਲਿੱਕ ਕਰੋ।
 4. “ਕਲੀਅਰ ਬ੍ਰਾਊਜ਼ਿੰਗ ਡਾਟਾ” ‘ਤੇ ਕਲਿੱਕ ਕਰੋ।
 5. ਡਿਲੀਟ ਕਰਨ ਲਈ ਸਮਾਂ ਮਿਆਦ ਅਤੇ ਅਪਣੀ ਹਿਸਟ੍ਰੀ ਦੀਆਂ ਆਈਟਮਾਂ ਨੂੰ ਸਲੈਕਟ ਕਰੋ।
 6. “ਕਲੀਅਰ ਡਾਟਾ” ‘ਤੇ ਕਲਿੱਕ ਕਰੋ।

 1. ਸਫਾਰੀ ਮੀਨੂ ਖੋਲ੍ਹੋ।
 2. “ਕਲੀਅਰ ਹਿਸਟ੍ਰੀ” ‘ਤੇ ਕਲਿੱਕ ਕਰੋ।
 3. ਉਸ ਹਿਸਟ੍ਰੀ ਲਈ ਸਮਾਂ ਮਿਆਦ ਚੁਣੋ ਜਿਸ ਨੂੰ ਤੁਸੀਂ ਸਾਫ਼ ਕਰਨਾ ਚਾਹੁੰਦੇ ਹੋ।
 4. “ਕਲੀਅਰ ਹਿਸਟ੍ਰੀ” ‘ਤੇ ਕਲਿੱਕ ਕਰੋ।

 1. ਉੱਪਰ ਸੱਜੇ ਪਾਸੇ, ਮੀਨੂ ਬਟਨ ‘ਤੇ ਕਲਿੱਕ ਕਰੋ Fx89menuButton
 2. “ਹਿਸਟ੍ਰੀ” ‘ਤੇ ਕਲਿੱਕ ਕਰੋ ਅਤੇ ਫਿਰ “ਕਲੀਅਰ ਰੀਸੈਂਟ ਹਿਸਟ੍ਰੀ” ‘ਤੇ ਕਲਿੱਕ ਕਰੋ
 3. ਡਿਲੀਟ ਕਰਨ ਲਈ ਸਮਾਂ ਮਿਆਦ ਅਤੇ ਆਪਣੀ ਹਿਸਟ੍ਰੀ ਦੀਆਂ ਆਈਟਮਾਂ ਨੂੰ ਸਲੈਕਟ ਕਰੋ।
 4. OK ‘ਤੇ ਕਲਿੱਕ ਕਰੋ।

 1. “ਸੈਟਿੰਗਜ਼ ਐਂਡ ਮੋਰ” > “ਸੈਟਿੰਗਜ਼” > “ਪ੍ਰਾਈਵੇਸੀ, ਸਰਚ ਅਤੇ ਸਰਵੀਸਿਸ” ‘ਤੇ ਕਲਿੱਕ ਕਰੋ।
 2. “ਕਲੀਅਰ ਬ੍ਰਾਊਜ਼ਿੰਗ ਡੇਟਾ” ਦੇ ਅਧੀਨ, ਫਿਰ “ਕਲੀਅਰ ਬ੍ਰਾਊਜ਼ਿੰਗ ਡੇਟਾ ਨਾਓ”, “ਚੂਸ ਵਟ ਟੂ ਕਲੀਅਰ” ‘ਤੇ ਕਲਿੱਕ ਕਰੋ।
 3. “ਟਾਈਮ ਰੇਂਜ” ਦੇ ਅਧੀਨ, ਸੂਚੀ ਵਿੱਚੋਂ ਟਾਈਮ ਰੇਂਜ ਚੁਣੋ।
 4. ਬ੍ਰਾਊਜ਼ਿੰਗ ਡੇਟਾ ਦੀ ਕਿਸਮ ਚੁਣੋ ਜੋ ਤੁਸੀਂ ਸਾਫ਼ ਕਰਨਾ ਚਾਹੁੰਦੇ ਹੋ।
 5. “ਕਲੀਅਰ ਨਾਓ” ‘ਤੇ ਕਲਿੱਕ ਕਰੋ।

 1. ਉੱਪਰ ਸੱਜੇ ਪਾਸੇ, “ਟੂਲਸ” ਬਟਨ ‘ਤੇ ਕਲਿੱਕ ਕਰੋ (ਇੱਕ ਸਪਰੋਕੇਟ ਨੂੰ ਦਰਸਾਉਂਦਾ ਆਈਕਨ)।
 2. “ਸੇਫਟੀ” ‘ਤੇ ਕਲਿੱਕ ਕਰੋ, ਫਿਰ “ਡਿਲੀਟ ਬ੍ਰਾਊਜ਼ਿੰਗ ਹਿਸਟ੍ਰੀ” ‘ਤੇ ਕਲਿੱਕ ਕਰੋ।
 3. ਡਾਟਾ ਜਾਂ ਫਾਈਲਾਂ ਦੀਆਂ ਕਿਸਮਾਂ ਨੂੰ ਸਲੈਕਟ ਕਰੋ ਜਿਨ੍ਹਾਂ ਨੂੰ ਤੁਸੀਂ ਡਿਲੀਟ ਕਰਨਾ ਚਾਹੁੰਦੇ ਹੋ।
 4. “ਡਿਲੀਟ” ‘ਤੇ ਕਲਿੱਕ ਕਰੋ।

ਬਿਨਾਂ ਕੋਈ ਨਿਸ਼ਾਨ ਛੱਡੇ ਬ੍ਰਾਊਜ਼ ਕਰਨ ਲਈ ਤੁਸੀਂ ਇੱਕ ਪ੍ਰਾਈਵੇਟ ਬ੍ਰਾਊਜ਼ਿੰਗ ਵਿੰਡੋ ਦੀ ਵਰਤੋਂ ਕਰ ਸਕਦੇ ਹੋ। ਤੁਹਾਡੀ ਹਿਸਟ੍ਰੀ ਸੇਵ ਨਹੀਂ ਕੀਤੀ ਜਾਵੇਗੀ ਅਤੇ ਵਿੰਡੋ ਬੰਦ ਹੋਣ ‘ਤੇ ਤੁਹਾਡੀ ਬ੍ਰਾਊਜ਼ਿੰਗ ਹਿਸਟਰੀ ਆਪਣੇ ਆਪ ਡਿਲੀਟ ਹੋ ਜਾਵੇਗੀ।

ਨਾਲੇ ਅਜਿਹੀ ਡਿਵਾਈਸ ਦੀ ਵਰਤੋਂ ਕਰਨ ਤੋਂ ਸੰਕੋਚ ਨਾ ਕਰੋ ਜਿਸ ਤੱਕ ਤੁਹਾਡੇ ਸਾਥੀ ਦੀ ਪਹੁੰਚ ਨਹੀਂ ਹੈ (ਜਨਤਕ ਕੰਪਿਊਟਰ, ਕਿਸੇ ਦੋਸਤ ਦਾ ਫ਼ੋਨ, ਦਫ਼ਤਰ ਵਿੱਚ ਕੋਈ ਡਿਵਾਈਸ ਆਦਿ)।

ਜੇਕਰ ਤੁਹਾਨੂੰ ਆਪਣੀ ਸੁਰੱਖਿਆ ਦਾ ਡਰ ਹੈ, ਤਾਂ 911
‘ਤੇ ਪੁਲਿਸ ਨੂੰ ਜਾਂ 514-873-9010 ਜਾਂ 1-800-363-9010 ‘ਤੇ SOS violence conjugale ਫੋਨ ਕਰਨ ਤੋਂ ਝਿਜਕੋ ਨਾ।
ਇਹ ਸੇਵਾਵਾਂ ਹਮੇਸ਼ਾ ਉਪਲਬਧ ਹੁੰਦੀਆਂ ਹਨ।