ਵਿਆਹੁਤਾ ਹਿੰਸਾ

ਵਿਆਹੁਤਾ ਹਿੰਸਾ ਅਜਿਹਾ ਰਵੱਈਆ ਹੈ ਜਿਸ ਦੇ ਜ਼ਰੀਏ ਮੌਜੂਦਾ ਜਾਂ ਪੁਰਾਣੇ ਨਜ਼ਦੀਕੀ ਰਿਸ਼ਤੇ ਵਿਚ ਆਪਣੇ ਸਾਥੀ ਜਾਂ ਸਾਬਕਾ ਸਾਥੀ ਨੂੰ ਕੰਟ੍ਰੋਲ ਕੀਤਾ ਜਾਂਦਾ ਹੈ।

ਵਿਆਹੁਤਾ ਹਿੰਸਾ ਨਾਲ ਭਰੇ ਰਿਸ਼ਤੇ ਵਿੱਚ ਕੰਟ੍ਰੋਲ ਕਰਨ ਵਾਲਾ ਵਿਅਕਤੀ ਤਣਾਅ ਅਤੇ ਡਰ ਦਾ ਮਾਹੌਲ ਬਣਾਈ ਰੱਖਦਾ ਹੈ ਅਤੇ ਇਹ ਪੱਕਾ ਕਰਦਾ ਹੈ ਕਿ ਉਸ ਦਾ ਸਾਥੀ ਉਸ ਨੂੰ ਨਾ ਛੱਡੇ। ਅਜਿਹਾ ਕਰਨ ਲਈ ਉਹ ਤਾਕਤ ਅਤੇ ਦਬਦਬੇ ਦਾ ਤਰੀਕਾ ਇਸਤੇਮਾਲ ਕਰਦਾ ਹੈ ਜਿਸ ਨੂੰ ਜ਼ਬਰਦਸਤੀ ਕੰਟ੍ਰੋਲ ਕਰਨਾ ਕਿਹਾ ਜਾਂਦਾ ਹੈ।

ਵਿਆਹੁਤਾ ਹਿੰਸਾ ਸਾਰੀਆਂ ਔਰਤਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ, ਭਾਵੇਂ ਉਨ੍ਹਾਂ ਦਾ ਸਭਿਆਚਾਰ, ਨਸਲੀ ਮੂਲ, ਸਮਾਜਿਕ ਰੁਤਬਾ, ਉਮਰ ਜਾਂ ਆਮਦਨ ਜੋ ਮਰਜ਼ੀ ਹੋਵੇ।

ਇਹ ਕਿਸੇ ਵੀ ਰਿਸ਼ਤੇ ਵਿੱਚ ਕਿਸੇ ਸਮੇਂ ਵੀ ਹੋ ਸਕਦਾ ਹੈ, ਇੱਥੋਂ ਤੱਕ ਕਿ ਵੱਖ ਹੋਣ ਤੋਂ ਬਾਅਦ ਵੀ।