ਆਰਥਿਕ ਸਹਾਇਤਾ

ਜਾਣੋ ਕਿ ਕਿਊਬਿਕ ਵਿੱਚ ਵਿਆਹੁਤਾ ਹਿੰਸਾ ਦੀਆਂ ਸ਼ਿਕਾਰ ਔਰਤਾਂ ਲਈ ਕਿਹੜੀ ਆਰਥਿਕ ਸਹਾਇਤਾ ਉਪਲਬਧ ਹੈ।

ਜਦੋਂ ਪੀੜਤ ਔਰਤ ਦੀ ਸੁਰੱਖਿਆ ਨੂੰ ਖ਼ਤਰਾ ਹੋ ਜਾਂਦਾ ਹੈ, ਤਾਂ ਉਹ ਆਪਣੇ ਘਰ ਨੂੰ ਜਲਦੀ ਛੱਡਣ ਦੇ ਯੋਗ ਹੋਣ ਲਈ ਐਮਰਜੈਂਸੀ ਆਰਥਿਕ ਸਹਾਇਤਾ ਲਈ ਬੇਨਤੀ ਕਰ ਸਕਦੀ ਹੈ। ਇਹ ਸਹਾਇਤਾ ਕੁਝ ਮੈਡੀਕਲ ਸੇਵਾਵਾਂ ਨੂੰ ਵੀ ਕਵਰ ਕਰ ਸਕਦੀ ਹੈ।

ਅਪਰਾਧ ਪੀੜਤਾਂ ਲਈ ਮੁਆਵਜ਼ਾ (IVAC) ਆਰਥਿਕ ਸਹਾਇਤਾ ਹੈ ਜੋ ਆਮਦਨੀ ਦੇ ਨੁਕਸਾਨ ਜਾਂ ਅਪਰਾਧਿਕ ਜੁਰਮਾਂ ਨਾਲ ਸੰਬੰਧਿਤ ਖਰਚਿਆਂ ਨੂੰ ਪੂਰਾ ਕਰਨ ਦੇ ਇਰਾਦੇ ਨਾਲ ਦਿੱਤੀ ਜਾਂਦੀ ਹੈ: ਦਵਾਈਆਂ ਦੀ ਲਾਗਤ, ਬੱਚਿਆਂ ਦੀ ਦੇਖਭਾਲ ਦੇ ਖਰਚੇ, ਦੂਜੀ ਜਗ੍ਹਾ ਜਾਣ ਦੇ ਖਰਚੇ ਆਦਿ।

ਜੋ ਔਰਤਾਂ ਵਿਆਹੁਤਾ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ, ਉਹ ਸਮਾਜਿਕ ਸਹਾਇਤਾ ਤੋਂ ਲਾਭ ਲੈ ਸਕਦੀਆਂ ਹਨ ਜੇਕਰ ਉਹਨਾਂ ਦੀ ਆਮਦਨ ਜਾਂ ਬੱਚਤ ਉਹਨਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਨਹੀਂ ਕਰ ਸਕਦੀ। ਯੋਗ ਹੋਣ ਲਈ ਉਹਨਾਂ ਨੂੰ ਕੁਝ ਮਾਪਦੰਡ ਪੂਰੇ ਕਰਨੇ ਪੈਂਦੇ ਹਨ: ਆਰਥਿਕ ਹਾਲਤ, ਹੋਰ ਆਰਥਿਕ ਸਹਾਇਤਾ ਪ੍ਰੋਗਰਾਮਾਂ (ਰੁਜ਼ਗਾਰ ਬੀਮਾ, ਸਹਾਇਤਾ ਭੁਗਤਾਨ ਆਦਿ) ਲਈ ਯੋਗਤਾ, ਵਿਆਹੁਤਾ ਸਥਿਤੀ, ਉਮਰ, ਰਿਹਾਇਸ਼ੀ ਸਥਿਤੀ ਆਦਿ।

ਕਾਨੂੰਨੀ ਸਹਾਇਤਾ ਦਰਮਿਆਨੀ ਆਮਦਨ ਵਾਲੇ ਲੋਕਾਂ ਨੂੰ ਵਕੀਲ ਦੀਆਂ ਸੇਵਾਵਾਂ ਹਾਸਲ ਦੀ ਇਜਾਜ਼ਤ ਦਿੰਦੀ ਹੈ, ਜਾਂ ਤਾਂ ਮੁਫਤ ਵਿਚ ਜਾਂ ਘੱਟ ਕੀਮਤ ‘ਤੇ। ਕਾਨੂੰਨੀ ਸਹਾਇਤਾ ਵਿੱਚ ਅਦਾਲਤੀ ਰਜਿਸਟ੍ਰੇਸ਼ਨ ਫੀਸ ਅਤੇ ਤਰਜਮੇ ਦੀ ਫੀਸ ਵੀ ਸ਼ਾਮਲ ਹੁੰਦੀ ਹੈ।

ਵੱਖ ਹੋਣ ਤੋਂ ਬਾਅਦ ਜਿਹੜੀਆਂ ਵਿਆਹੁਤਾ ਹਿੰਸਾ ਦਾ ਸ਼ਿਕਾਰ ਔਰਤਾਂ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੀਆਂ ਹਨ, ਉਹ ਕੈਨੇਡਾ ਚਾਈਲਡ ਬੈਨੀਫਿਟ (CCB) ਲਈ ਅਰਜ਼ੀ ਦੇ ਸਕਦੀਆਂ ਹਨ। CCB ਇੱਕ ਟੈਕਸ-ਮੁਕਤ ਮਹੀਨਾਵਾਰ ਰਕਮ ਹੈ ਜੋ ਕੈਨੇਡਾ ਸਰਕਾਰ ਦੁਆਰਾ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਇਹਨਾਂ ਔਰਤਾਂ ਦੀ ਮਦਦ ਲਈ ਦਿੱਤੀ ਜਾਂਦੀ ਹੈ।

ਕਿਊਬਿਕ ਵਿੱਚ 18 ਸਾਲ ਤੋਂ ਘੱਟ ਉਮਰ ਦੇ ਇੱਕ ਨਿਰਭਰ ਬੱਚੇ ਵਾਲੀ ਔਰਤ ਵੀ ਪਰਿਵਾਰਕ ਭੱਤੇ ਲਈ ਅਰਜ਼ੀ ਦੇ ਸਕਦੀ ਹੈ।

ਔਰਤਾਂ ਜੋ ਵਿਆਹੁਤਾ ਹਿੰਸਾ ਦਾ ਸ਼ਿਕਾਰ ਹਨ ਅਤੇ ਜਿਨ੍ਹਾਂ ਨੂੰ ਮਹਿਲਾ ਸ਼ੈਲਟਰ ਵਿੱਚ ਰੱਖਿਆ ਜਾ ਰਿਹਾ ਹੈ, ਉਹ $100 ਦੀ ਵਿਸ਼ੇਸ਼ ਮਾਸਿਕ ਸਹਾਇਤਾ ਦਾ ਲਾਭ ਲੈ ਸਕਦੀਆਂ ਹਨ।