ਇਮੀਗ੍ਰੇਸ਼ਨ

ਜਿਨ੍ਹਾਂ ਔਰਤਾਂ ਦੀ ਅਸੀਂ ਮੇਜ਼ਬਾਨੀ ਕਰਦੇ ਹਾਂ, ਉਨ੍ਹਾਂ ਵਿੱਚੋਂ ਜ਼ਿਆਦਾਤਰ ਪ੍ਰਵਾਸੀ ਹੁੰਦੀਆਂ ਹਨ। ਸਾਡਾ ਇੱਕ ਮਿਸ਼ਨ ਹੈ ਉਹਨਾਂ ਦੇ ਇਮੀਗ੍ਰੇਸ਼ਨ ਸਟੇਟਸ ਨਾਲ ਜੁੜੇ ਉਹਨਾਂ ਦੇ ਅਧਿਕਾਰਾਂ ਬਾਰੇ ਸਿੱਖਣ ਵਿੱਚ ਉਹਨਾਂ ਦੀ ਮਦਦ ਕਰਨੀ।

ਕਿਊਬਿਕ ਵਿੱਚ ਹਰ ਕੋਈ ਆਪਣੇ ਇਮੀਗ੍ਰੇਸ਼ਨ ਸਟੇਟਸ ਦੀ ਪਰਵਾਹ ਕੀਤੇ ਬਿਨਾਂ ਹੇਠ ਲਿਖੀਆਂ ਸਮਾਜਿਕ ਸੇਵਾਵਾਂ ਦਾ ਹੱਕਦਾਰ ਹੈ:

ਕਾਨੂੰਨੀ ਸਹਾਇਤਾ
18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਪਬਲਿਕ ਸਕੂਲ
ਅਪਰਾਧ ਦੀਆਂ ਸ਼ਿਕਾਰ ਔਰਤਾਂ ਲਈ ਮੁਆਵਜ਼ਾ (IVAC)

ਕਿਊਬਿਕ ਵਿੱਚ ਔਰਤਾਂ ਦੀ ਸਥਿਤੀ ਅਤੇ ਅਧਿਕਾਰ

ਕਿਊਬਿਕ ਵਿੱਚ ਚਾਰ ਮੁੱਖ ਪ੍ਰਕਾਰ ਦੇ ਇਮੀਗ੍ਰੇਸ਼ਨ ਸਟੇਟਸ ਹਨ।

ਇੱਕ ਸਥਾਈ ਨਿਵਾਸੀ ਉਹ ਵਿਅਕਤੀ ਹੁੰਦਾ ਹੈ ਜਿਸ ਨੂੰ ਸਰਕਾਰ ਤੋਂ ਕੈਨੇਡਾ ਵਿੱਚ ਪੱਕੇ ਤੌਰ ‘ਤੇ ਰਹਿਣ ਦੀ ਇਜਾਜ਼ਤ ਮਿਲਦੀ ਹੈ।

ਕੈਨੇਡਾ ਵਿੱਚ ਸਥਾਈ ਨਿਵਾਸੀਆਂ ਨੂੰ ਹੇਠ ਲਿਖੀਆਂ ਸੇਵਾਵਾਂ ਮਿਲਦੀਆਂ ਹੈ:

  • ਕਿਊਬਿਕ ਦੀ ਜਨਤਕ ਸਿਹਤ ਬੀਮਾ ਯੋਜਨਾ
  • ਸਮਾਜਿਕ ਸਹਾਇਤਾ
  • ਬਾਲ ਭੱਤਾ
  • ਸਮਾਜਿਕ ਰਿਹਾਇਸ਼
  • ਸਬਸਿਡੀ ਵਾਲੀ ਬਾਲ ਦੇਖਭਾਲ

ਕੁਝ ਸਥਾਈ ਨਿਵਾਸੀਆਂ ਨੂੰ ਪਰਿਵਾਰ ਦੇ ਉਹਨਾਂ ਮੈਂਬਰਾਂ ਦੁਆਰਾ ਸਪਾਂਸਰ ਕੀਤਾ ਜਾਂਦਾ ਹੈ ਜੋ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਹਨ ਅਤੇ ਤਿੰਨ ਸਾਲਾਂ ਤਕ ਉਹਨਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਦੀ ਜਿੰਮੇਵਾਰੀ ਲੈਂਦੇ ਹਨ।

ਵੱਖ ਹੋਣ ਜਾਂ ਤਲਾਕ ਦੀ ਸਥਿਤੀ ਵਿੱਚ ਇੱਕ ਸਪਾਂਸਰਡ ਔਰਤ ਆਪਣੀ ਇਮੀਗ੍ਰੇਸ਼ਨ ਸਟਟੇਸ ਰੱਖ ਸਕਦੀ ਹੈ। ਉਸ ਦੇ ਸਾਬਕਾ ਜੀਵਨ ਸਾਥੀ ਪ੍ਰਤੀ ਉਸ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਹੈ ਅਤੇ ਸਪਾਂਸਰਸ਼ਿਪ ਜਾਰੀ ਰਹਿੰਦੀ ਹੈ।

ਇੱਕ ਸਪਾਂਸਰਡ ਔਰਤ ਸਪਾਂਸਰਸ਼ਿਪ ਦੀ ਮਿਆਦ ਦੇ ਦੌਰਾਨ ਸਮਾਜਿਕ ਸਹਾਇਤਾ ਤੋਂ ਲਾਭ ਨਹੀਂ ਲੈ ਸਕਦੀ, ਬਸ਼ਰਤੇ ਕਿ ਉਸ ਨੂੰ ਸਪਾਂਸਰ ਕਰਨ ਵਾਲਾ ਵਿਅਕਤੀ ਉਸ ਦੀਆਂ ਬੁਨਿਆਦੀ ਲੋੜਾਂ ਪ੍ਰਦਾਨ ਕਰਨ ਤੋਂ ਇਨਕਾਰ ਕਰਦਾ ਹੈ ਜਾਂ ਜੇਕਰ ਉਹ ਉਸ ਦੇ ਨਾਲ ਨਹੀਂ ਰਹਿ ਸਕਦੀ, ਉਦਾਹਰਨ ਲਈ, ਵਿਆਹੁਤਾ ਹਿੰਸਾ ਦੀ ਸਥਿਤੀ ਵਿੱਚ।

ਇੱਕ ਅਸਥਾਈ ਨਿਵਾਸੀ ਉਹ ਵਿਅਕਤੀ ਹੁੰਦਾ ਹੈ ਜਿਸ ਨੂੰ ਪੜ੍ਹਾਈ ਕਰਨ, ਕੰਮ ਕਰਨ ਜਾਂ ਦੇਸ਼ ਦਾ ਦੌਰਾ ਕਰਨ ਲਈ ਸੀਮਤ ਸਮੇਂ ਲਈ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਹੁੰਦੀ ਹੈ।

ਕੈਨੇਡਾ ਦੇ ਅਸਥਾਈ ਨਿਵਾਸੀਆਂ ਨੂੰ ਹੇਠ ਲਿਖੀਆਂ ਸੇਵਾਵਾਂ ਮੁਹੱਈਆ ਹੁੰਦੀਆਂ ਹਨ:

  • ਕਿਊਬਿਕ ਦੀ ਜਨਤਕ ਸਿਹਤ ਬੀਮਾ ਯੋਜਨਾ (ਕੁਝ ਅਸਥਾਈ ਕਰਮਚਾਰੀਆਂ ਅਤੇ ਵਿਦਿਆਰਥੀਆਂ ਲਈ)
  • ਸਮਾਜਿਕ ਸਹਾਇਤਾ (ਕੁਝ ਐਮਰਜੈਂਸੀ ਸਥਿਤੀਆਂ ਵਿੱਚ ਅਖਤਿਆਰੀ ਸਹਾਇਤਾ)
  • ਬਾਲ ਭੱਤਾ (ਆਮ ਤੌਰ ‘ਤੇ ਅਸਥਾਈ ਕਰਮਚਾਰੀਆਂ ਅਤੇ ਵਿਦਿਆਰਥੀਆਂ ਲਈ 18 ਮਹੀਨਿਆਂ ਬਾਅਦ)
  • ਸਬਸਿਡੀ ਵਾਲੀ ਬਾਲ ਦੇਖਭਾਲ (ਜ਼ਿਆਦਾਤਰ ਅਸਥਾਈ ਕਰਮਚਾਰੀਆਂ ਅਤੇ ਵਿਦਿਆਰਥੀਆਂ ਲਈ)

ਸ਼ਰਨਾਰਥੀ ਦਾ ਦਰਜਾ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿੰਨਾ ਨੂੰ ਆਪਣੇ ਦੇਸ਼ ਵਿੱਚ ਅਤਿਆਚਾਰ ਦਾ ਖਤਰਾ ਹੁੰਦਾ ਹੈ।

ਕੈਨੇਡਾ ਵਿੱਚ ਸ਼ਰਨਾਰਥੀਆਂ ਨੂੰ ਹੇਠ ਲਿਖੀਆਂ ਸੇਵਾਵਾਂ ਮੁਹੱਈਆ ਹੁੰਦੀਆਂ ਹੈ:

  • ਕਿਊਬਿਕ ਦੀ ਜਨਤਕ ਸਿਹਤ ਬੀਮਾ ਯੋਜਨਾ
  • ਸਮਾਜਿਕ ਸਹਾਇਤਾ ;
  • ਬਾਲ ਭੱਤਾ
  • ਸਬਸਿਡੀ ਵਾਲੀ ਬਾਲ ਦੇਖਭਾਲ

ਸ਼ਰਨ ਮੰਗਣ ਵਾਲਾ ਉਹ ਵਿਅਕਤੀ ਹੁੰਦਾ ਹੈ ਜਿਸ ਨੇ ਕੈਨੇਡਾ ਵਿੱਚ ਸ਼ਰਨਾਰਥੀ ਸੁਰੱਖਿਆ ਲਈ ਦਾਅਵਾ ਕੀਤਾ ਹੈ ਅਤੇ ਸਰਕਾਰ ਦੇ ਫੈਸਲੇ ਦੀ ਉਡੀਕ ਕਰ ਰਿਹਾ ਹੈ।

ਸ਼ਰਨ ਮੰਗਣ ਵਾਲਿਆਂ ਨੂੰ ਹੇਠਾਂ ਲਿਖੀਆਂ ਸੇਵਾਵਾਂ ਮੁਹੱਈਆ ਹੁੰਦੀਆਂ ਹਨ:

  • ਕਿਊਬਿਕ ਦੀ ਜਨਤਕ ਸਿਹਤ ਬੀਮਾ ਯੋਜਨਾ (ਇੰਟੈਰਿਮ ਫੈਡਰਲ ਹੈਲਥ ਪ੍ਰੋਗਰਾਮ (IFHP) ਦੁਆਰਾ ਕਵਰ ਕੀਤੀ ਗਈ ਸਿਹਤ ਦੇਖਭਾਲ)
  • ਸਮਾਜਿਕ ਸਹਾਇਤਾ

ਜਦੋਂ ਕਿਸੇ ਵਿਅਕਤੀ ਕੋਲ ਕੈਨੇਡਾ ਵਿੱਚ ਰਹਿਣ ਦੀ ਮਨਜੂਰੀ ਨਹੀਂ ਹੁੰਦੀ ਜਾਂ ਉਸ ਦੀ ਮਨਜੂਰੀ ਦੀ ਮਿਆਦ ਖ਼ਤਮ ਹੋ ਗਈ ਹੈ (ਵੀਜ਼ਾ ਖ਼ਤਮ ਹੋਣਾ, ਸ਼ਰਨ ਦਾ ਦਾਅਵਾ ਨਾਮਨਜੂਰ ਹੋਣਾ ਆਦਿ), ਤਾਂ ਉਸ ਨੂੰ ਸਟੇਟਸ ਤੋਂ ਬਿਨਾਂ ਵਿਅਕਤੀ ਵਜੋਂ ਮਾਨਤਾ ਦਿੱਤੀ ਜਾਂਦੀ ਹੈ। ਕੁਝ ਐਮਰਜੈਂਸੀ ਸਥਿਤੀਆਂ ਵਿੱਚ ਸਟੇਟਸ ਤੋਂ ਬਿਨਾਂ ਲੋਕ ਸਮਾਜਿਕ ਸਹਾਇਤਾ ਤੋਂ ਲਾਭ ਲੈ ਸਕਦੇ ਹਨ।

ਇਹ ਪੇਜ ਕਿਊਬਿਕ ਵਿੱਚ ਲਾਗੂ ਕਾਨੂੰਨ ਅਤੇ ਉਪਲਬਧ ਸਰੋਤਾਂ ਬਾਰੇ ਆਮ ਜਾਣਕਾਰੀ ਦਿੰਦਾ ਹੈ। ਕਿਸੇ ਵੀ ਹਾਲਤ ਵਿੱਚ ਇਹ ਕਾਨੂੰਨੀ ਸਲਾਹ ਨਹੀਂ ਹੈ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਸਾਡੇ ਨਾਲ ਜਾਂ ਕਿਸੇ ਵਕੀਲ ਨਾਲ ਸੰਪਰਕ ਕਰੋ।