ਸਾਡਾ ਮਕਸਦ

Maison Secours aux Femmes ਵਿਆਹੁਤਾ ਹਿੰਸਾ ਦਾ ਸਾਹਮਣਾ ਕਰ ਰਹੀਆਂ ਔਰਤਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਸ਼ੈਲਟਰ ਹੈ ਜੋ ਮਾਂਟਰੀਅਲ ਵਿਚ ਹੈ। ਸਾਡਾ ਮਿਸ਼ਨ ਕਿਊਬਿਕ ਵਿੱਚ ਵਿਆਹੁਤਾ ਹਿੰਸਾ ਨੂੰ ਘਟਾਉਣ ਵਿੱਚ ਮਦਦ ਕਰਦੇ ਹੋਏ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਨਾ ਹੈ

ਰੱਖਿਆ ਕਰਨੀ

ਅਸੀਂ ਵਿਆਹੁਤਾ ਹਿੰਸਾ ਦਾ ਸਾਹਮਣਾ ਕਰ ਰਹੀਆਂ ਔਰਤਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਹਫ਼ਤੇ ਦੇ 7 ਦਿਨ, ਦਿਨ ਦੇ 24 ਘੰਟੇ ਸੁਰੱਖਿਅਤ ਰਿਹਾਇਸ਼ ਦਿੰਦੇ ਹਾਂ।

ਸਮਰਥਨ ਕਰਨਾ

ਅਸੀਂ ਉਹਨਾਂ ਦੇ ਆਪਣੇ ਹਾਲਾਤਾਂ ਵਿੱਚੋਂ ਨਿਕਲਣ ਦੇ ਯਤਨਾਂ ਦਾ ਸਮਰਥਨ ਕਰਨ, ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਆਪਣੇ ਜੀਵਨ ਉੱਤੇ ਦੁਬਾਰਾ ਕੰਟ੍ਰੋਲ ਹਾਸਲ ਕਰਨ ਵਿੱਚ ਉਹਨਾਂ ਦੀ ਮਦਦ ਕਰਨ ਲਈ ਸਾਰੇ ਲੋੜੀਂਦੇ ਸਾਧਨ ਮੁਹੱਈਆ ਕਰਦੇ ਹਾਂ।

ਪੜ੍ਹਾਉਣਾ

ਅਸੀਂ ਵਿਆਹੁਤਾ ਹਿੰਸਾ ਕਰਕੇ ਪੈਦਾ ਹੁੰਦੀਆਂ ਸਮੱਸਿਆਵਾਂ ਪ੍ਰਤੀ ਕਿਊਬਿਕ ਸਮਾਜ ਨੂੰ ਜਾਗਰੂਕ ਕਰਨ ਵਿਚ ਮਦਦ ਕਰਦੇ ਹਾਂ ਤਾਂਕਿ ਇਹ ਇਨ੍ਹਾਂ ਸਮੱਸਿਆਵਾਂ ਨੂੰ ਬਿਹਤਰ ਢੰਗ ਨਾਲ ਰੋਕੇ, ਇਨ੍ਹਾਂ ਦੀ ਪਛਾਣ ਕਰੇ ਅਤੇ ਇਨ੍ਹਾਂ ਦੇ ਖਿਲਾਫ਼ ਕਦਮ ਚੁੱਕੇ।

ਸਾਡੀ ਹਿਸਟ੍ਰੀ

Maison Secours aux Femmes ਦੀ ਸਥਾਪਨਾ 1983 ਵਿੱਚ ਲਾਤੀਨੀ ਅਮਰੀਕੀ ਮਹਿਲਾ ਸਮੂਹ ਦੁਆਰਾ ਕੀਤੀ ਗਈ ਸੀ ਜਿਸ ਨੂੰ ਕੈਨੇਡਾ ਦੇ ਰੁਜ਼ਗਾਰ ਅਤੇ ਇੰਮੀਗ੍ਰੇਸ਼ਨ ਮੰਤਰਾਲੇ ਤੋਂ ਗ੍ਰਾਂਟ ਮਿਲੀ ਸੀ

1984 ਵਿੱਚ ਸਥਾਪਿਤ ਹੋਣ ਤੋਂ ਪੰਜ ਸਾਲ ਬਾਅਦ, ਸੰਸਥਾ ਨੇ ਆਪਣੀ ਰਿਹਾਇਸ਼ ਦੀ ਸਮਰੱਥਾ ਨੂੰ ਵਧਾਉਣ ਅਤੇ ਆਪਣੀ ਮੇਜ਼ਬਾਨੀ ਦੀ ਹਾਲਤ ਨੂੰ ਵਧੀਆ ਬਣਾਉਣ ਲਈ ਇੱਕ ਘਰ ਲਿਆ।

2009 ਤੋਂ ਸ਼ੈਲਟਰ ਦੇ ਬਾਹਰ ਸਥਿਤ ਇੱਕ ਗੈਰ-ਨਿਵਾਸੀ ਸੇਵਾ, ਖਾਸ ਤੌਰ ‘ਤੇ ਸਾਬਕਾ ਨਿਵਾਸੀਆਂ ਅਤੇ ਗੈਰ-ਨਿਵਾਸੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਸੰਭਵ ਬਣਾਉਂਦੀ ਹੈ।

ਸਾਡੀ ਸੰਸਥਾ

ਬੋਰਡ ਆਫ਼ ਡਾਇਰੈਕਟਰਜ਼

Maison Secours aux Femmes ਇੱਕ ਗੈਰ-ਮੁਨਾਫ਼ਾ ਸੰਸਥਾ ਹੈ ਜਿਸ ਦਾ ਪ੍ਰਬੰਧ ਇੱਕ ਬੋਰਡ ਆਫ਼ ਡਾਇਰੈਕਟਰਜ਼ ਵੱਲੋਂ ਕੀਤਾ ਜਾਂਦਾ ਹੈ। ਇਹ ਬੋਰਡ ਦੋ ਸਾਲਾਂ ਲਈ ਚੁਣੇ ਗਏ ਛੇ ਵਾਲੰਟੀਅਰਾਂ ਅਤੇ ਕਾਰਜ ਟੀਮ ਦੇ ਇੱਕ ਡੈਲੀਗੇਟ ਨਾਲ ਮਿਲ ਕੇ ਬਣਿਆ ਹੁੰਦਾ ਹੈ।

ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰ ਸਾਡੇ ਮਿਸ਼ਨ ਦੀ ਪੂਰਤੀ ਦੀ ਨਿਗਰਾਨੀ ਕਰਦੇ ਹਨ। ਹਰੇਕ ਮੈਂਬਰ ਦੀ ਖੂਬੀ ਹੈ ਕਿ ਉਹ ਪੂਰੇ ਉਤਸ਼ਾਹ ਤੇ ਪੇਸ਼ੇਵਰ ਢੰਗ ਨਾਲ ਆਪਣੀ ਜਿੰਮੇਵਾਰੀ ਨਿਭਾਉਂਦਾ ਹੈ ਅਤੇ ਇਸ ਵਿਚ ਪੂਰੀ ਤਰ੍ਹਾਂ ਸ਼ਾਮਲ ਹੁੰਦਾ ਹੈ।

ਟੀਮ

Maison Secours aux Femmes ਇੱਕ ਜੋਸ਼ੀਲੀ ਅਤੇ ਅਨੁਭਵੀ ਟੀਮ ‘ਤੇ ਨਿਰਭਰ ਕਰਦੀ ਹੈ। ਹਰ ਰੋਜ਼ ਸਾਡੇ ਵਕੀਲ ਵਿਆਹੁਤਾ ਹਿੰਸਾ ਦਾ ਸਾਹਮਣਾ ਕਰ ਰਹੀਆਂ ਔਰਤਾਂ ਨੂੰ ਦਿਆਲਤਾ ਅਤੇ ਸਤਿਕਾਰ ਨਾਲ ਨਿੱਜੀ ਸਹਾਇਤਾ ਦੇਣ ਦੀ ਕੋਸ਼ਿਸ਼ ਕਰਦੇ ਹਨ।

  • ਔਰਤਾਂ ਲਈ ਛੇ ਵਕੀਲ
  • ਮਾਂ-ਬੱਚੇ ਅਤੇ ਕਿਸ਼ੋਰ ਲਈ ਇੱਕ ਵਕੀਲ
  • ਬੱਚਿਆਂ ਲਈ ਇੱਕ ਵਕੀਲ
  • ਦੋ ਮਹਿਲਾ ਕਰਮਚਾਰੀ ਅਤੇ ਇੱਕ ਮਾਂ-ਬੱਚਾ ਵਰਕਰ, ਪਹਿਲਾਂ ਤੋਂ ਰੱਖੇ ਗਏ ਅਤੇ ਗੈਰ-ਘਰੇ ਗਏ ਪੀੜਤਾਂ ਲਈ
  • ਫੋਨ ‘ਤੇ ਕਈ ਵਕੀਲ ਉਪਲਬਧ ਹਨ
  • ਇੱਕ ਓਪਰੇਸ਼ਨ ਮੈਨੇਜਰ
  • ਇੱਕ ਕੋਆਰਡੀਨੇਟਰ
  • ਇੱਕ ਪ੍ਰਬੰਧਕੀ ਸਹਾਇਕ
  • ਹਾਊਸਕੀਪਿੰਗ ਅਤੇ ਭੌਤਿਕ ਉਪਕਰਣਾਂ ਦਾ ਇੰਚਾਰਜ ਇੱਕ ਕਰਮਚਾਰੀ

ਸਾਡੇ ਫੰਡਿਗ ਦੇ ਸਰੋਤ

ਸਾਡੀ ਸੰਸਥਾ ਨੂੰ ਕਮਿਊਨਿਟੀ ਆਰਗਨਾਈਜ਼ੇਸ਼ਨ ਸਪੋਰਟ ਪ੍ਰੋਗਰਾਮ (PSOC) ਦੇ ਜ਼ਰੀਏ ਸਿਹਤ ਅਤੇ ਸਮਾਜਿਕ ਸੇਵਾਵਾਂ ਮੰਤਰਾਲੇ ਦੁਆਰਾ ਸਬਸਿਡੀ ਦਿੱਤੀ ਜਾਂਦੀ ਹੈ ਅਸੀਂ ਆਪਣੇ ਕੰਮ-ਕਾਜ ਨੂੰ ਜਾਰੀ ਰੱਖਣ ਅਤੇ ਆਪਣੀਆਂ ਗਤੀਵਿਧੀਆਂ ਨੂੰ ਵਧਾਉਣ ਲਈ ਆਪਣੇ ਦਾਨੀਆਂ (ਵਿਅਕਤੀਆਂ, ਕੰਪਨੀਆਂ, ਸੰਸਥਾਵਾਂ, ਯੂਨੀਅਨਾਂ ਆਦਿ) ਦੀ ਉਦਾਰਤਾ ‘ਤੇ ਵੀ ਨਿਰਭਰ ਕਰਦੇ ਹਾਂ

Maison Secours aux Femme ਦਾ ਨਵਾਂ ਰੂਪ

2023 ਵਿੱਚ ਆਪਣੀ ਪਹਿਲੀ ਵੈੱਬਸਾਈਟ ਬਣਾਉਣ ਲਈ Maison Secours aux Femmes ਨੇ ਆਪਣੇ ਲੋਗੋ ਨੂੰ ਮੁੜ ਡਿਜ਼ਾਈਨ ਕੀਤਾ
ਭਾਵੇਂ ਨਵੇਂ ਲੋਗੋ ਨੂੰ ਸਰਲ ਬਣਾਇਆ ਗਿਆ ਹੈ, ਪਰ ਫਿਰ ਵੀ ਇਹ ਸੰਗਠਨ ਦੀਆਂ ਕਦਰਾਂ-ਕੀਮਤਾਂ ਅਤੇ ਮਿਸ਼ਨ ਨੂੰ ਦਰਸਾਉਂਦਾ ਹੈ। ਅਸਲ ਲੋਗੋ ਵਿਚ ਸੁਧਾਰ ਕਰਕੇ ਬਣਾਇਆ ਇਹ ਨਵਾਂ ਸੰਸਕਰਣ ਮੇਜ਼ਬਾਨੀ ਅਤੇ ਸਮਰਥਨ ਦੇ ਸੰਕਲਪਾਂ ਨੂੰ ਉਜਾਗਰ ਕਰਦਾ ਹੈ ਜਿਸ ਨੂੰ ਗ੍ਰਹਿ ਅਤੇ ਇਸ ਦੇ ਆਲੇ-ਦੁਆਲੇ ਛੱਲਿਆਂ, ਇਸ ਵਿਚ ਭਰੇ ਗਏ ਨਿੱਘੇ ਰੰਗਾਂ ਅਤੇ ਸ਼ਬਦ “ਮੇਸਨ” (ਘਰ) ਦੁਆਰਾ ਦਰਸਾਇਆ ਗਿਆ ਹੈ। ਸ਼ਬਦ “ਮੇਸਨ” ਨੂੰ ਵੱਡੇ ਤੇ ਮੋਟੇ ਅੱਖਰਾਂ ਵਿਚ ਦਿਖਾਇਆ ਗਿਆ ਹੈ।

ਨਵੀਂ ਵੈੱਬਸਾਈਟ ਅਤੇ ਅੱਪਡੇਟ ਕੀਤਾ ਲੋਗੋ ਸਾਰੀਆਂ ਲੋੜਵੰਦ ਔਰਤਾਂ ਲਈ Maison Secours aux Femmes ਦੀਆਂ ਸੇਵਾਵਾਂ ਦੀ ਉਪਲਬਧਤਾ ਨੂੰ ਵਧਾਉਂਦਾ ਹੈ ਅਤੇ ਸ਼ੈਲਟਰ ਨੂੰ ਆਧੁਨਿਕ ਦਿੱਖ ਦਿੰਦਾ ਹੈ

ਸਾਡੇ ਸਾਥੀ

ਅਸੀਂ ਅਜਿਹੀਆਂ ਕਈ ਸੰਸਥਾਵਾਂ ਅਤੇ ਜਨਤਕ ਸੰਗਠਨਾਂ ਦੇ ਨਜ਼ਦੀਕੀ ਸਹਿਯੋਗ ਨਾਲ ਕੰਮ ਕਰਦੇ ਹਾਂ ਜੋ ਵਿਆਹੁਤਾ ਹਿੰਸਾ ਦਾ ਸਾਹਮਣਾ ਕਰ ਰਹੀਆਂ ਔਰਤਾਂ ਨਾਲ ਕੰਮ ਕਰਦੇ ਹਨ:

Maison Secours aux Femmes ਹੇਠ ਲਿਖੀਆਂ ਸੰਸਥਾਵਾਂ ਦੀ ਵੀ ਮੈਂਬਰ ਹੈ:

ਅਸੀਂ ਜੋ ਕਰਦੇ ਹਾਂ, ਕੀ ਤੁਸੀਂ ਉਸ ਦਾ ਸਮਰਥਨ ਕਰਨਾ ਚਾਹੁੰਦੇ ਹੋ?